ਨਵੀਂ ਦਿੱਲੀ: ਦਿੱਲੀ ਏਮਜ਼ ਦੇ ਇੱਕ ਡਾਕਟਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਦਿੱਲੀ ਏਮਜ਼ ਦੇ ਨਿਊਰੋ ਸਰਜਨ ਵਿਭਾਗ ਵਿੱਚ ਕੰਮ ਕਰਦਾ ਸੀ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦਿੱਲੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡਾਕਟਰ ਦੀ ਪਛਾਣ 34 ਸਾਲਾ ਨਿਊਰੋ ਸਰਜਨ ਰਾਜ ਘੋਨੀਆ ਵਜੋਂ ਹੋਈ ਹੈ।
ਕੀ ਹੈ ਪੂਰਾ ਮਾਮਲਾ?
ਏਮਜ਼ ਦੇ ਨਿਊਰੋ ਸਰਜਨ ਰਾਜ ਘੋਨੀਆ ਦੀ ਲਾਸ਼ ਗੌਤਮ ਨਗਰ ਦੇ ਇੱਕ ਘਰ ਵਿੱਚੋਂ ਮਿਲੀ ਹੈ। ਡਾਕਟਰ ਨੇ ਨਸ਼ੇ ਦੀ ਓਵਰਡੋਜ਼ ਲਈ ਸੀ। ਇਸ ਕਾਰਨ ਉਸ ਦੀ ਜਾਨ ਚਲੀ ਗਈ। ਪੁਲਸ ਸੂਤਰਾਂ ਅਨੁਸਾਰ ਡਾਕਟਰ ਦਾ ਆਪਣੀ ਪਤਨੀ ਨਾਲ ਕਿਸੇ ਗੱਲੋਂ ਝਗੜਾ ਚੱਲ ਰਿਹਾ ਸੀ। ਪਤਨੀ ਰੱਖੜੀ ਵਾਲੇ ਦਿਨ ਆਪਣੇ ਪੇਕੇ ਘਰ ਗਈ ਹੋਈ ਸੀ।
ਡਾ. ਰਾਜ ਦੀ ਪਤਨੀ ਸਰ ਗੰਗਾਰਾਮ ਵਿਖੇ ਐੱਸਆਰ ਹੈ ਅਤੇ ਮਾਈਕਰੋਬਾਇਓਲੋਜੀਕਲ ਵਿਭਾਗ ਵਿੱਚ ਕੰਮ ਕਰਦੀ ਹੈ। ਡਾਕਟਰ ਦੀ ਪਤਨੀ 16 ਜੁਲਾਈ ਨੂੰ ਰਾਜਪੁਰ, ਗੁਜਰਾਤ ਗਈ ਸੀ। ਉਹ ਆਪਣੇ ਪਤੀ ਨੂੰ ਫ਼ੋਨ ਕਰ ਰਹੀ ਸੀ ਪਰ ਜਦੋਂ ਫ਼ੋਨ ਨਹੀਂ ਚੁੱਕਿਆ ਗਿਆ ਤਾਂ ਉਸ ਨੇ ਦੂਜੀ ਮੰਜ਼ਿਲ 'ਤੇ ਰਹਿੰਦੀ ਡਾ. ਅਕਾਂਕਸ਼ਾ ਨੂੰ ਫ਼ੋਨ ਕੀਤਾ ਅਤੇ ਦੱਸਿਆ ਕਿ ਉਸ ਦਾ ਪਤੀ ਫ਼ੋਨ ਨਹੀਂ ਚੁੱਕ ਰਿਹਾ। ਇਸ ਤੋਂ ਬਾਅਦ ਸੂਚਨਾ ਮਿਲੀ ਕਿ ਡਾਕਟਰ ਰਾਜ ਦੀ ਮੌਤ ਹੋ ਗਈ ਹੈ।
ਡਾਕਟਰ ਰਾਜ ਨੇ ਸੁਸਾਈਡ ਨੋਟ 'ਚ ਕੀ ਲਿਖਿਆ?
ਡਾਕਟਰ ਰਾਜ 15 ਦਿਨ ਪਹਿਲਾਂ ਹੀ ਅਮਰੀਕਾ ਤੋਂ ਟਰੇਨਿੰਗ ਕਰਕੇ ਵਾਪਸ ਆਏ ਸਨ। ਇਸ ਦੌਰਾਨ ਉਨ੍ਹਾਂ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਵਿਚ ਉਨ੍ਹਾਂ ਲਿਖਿਆ ਹੈ ਕਿ ਇਹ ਮੇਰੀ ਆਪਣੀ ਇੱਛਾ ਹੈ। ਮੈਂ ਇਸ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦਾ। ਇਹ ਕਿਸੇ ਦਾ ਕਸੂਰ ਨਹੀਂ ਹੈ। ਕਿਰਪਾ ਕਰ ਕੇ ਕਿਸੇ ਨੂੰ ਪਰੇਸ਼ਾਨ ਨਾ ਕਰਨਾ। ਕਿਰਪਾ ਕਰ ਕੇ ਮੇਰੀ ਇੱਛਾ ਦਾ ਸਤਿਕਾਰ ਕਰੋ। ਖੁਸ਼ ਰਵੋ।
ਘਰ 'ਚ ਇਕੱਲੀ ਦੇਖ 69 ਸਾਲਾ ਬਜ਼ੁਰਗ ਨੇ ਟੱਪੀਆਂ ਹੱਦਾਂ, 16 ਸਾਲਾ ਨਾਬਾਲਗ ਨਾਲ ਕੀਤਾ ਜਬਰ ਜਨਾਹ
NEXT STORY