ਨਵੀਂ ਦਿੱਲੀ (ਵਾਰਤਾ) : ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦੀ ਇਕਾਈ ਅਲਾਇੰਸ ਏਅਰ 16 ਜੁਲਾਈ ਤੋਂ ਦਿੱਲੀ ਅਤੇ ਕੁੱਲੂ ਵਿਚਾਲੇ ਦੁਬਾਰਾ ਉਡਾਣ ਸ਼ੁਰੂ ਕਰੇਗੀ। ਅਲਾਇੰਸ ਏਅਰ ਨੇ ਅੱਜ ਦੱਸਿਆ ਕਿ ਅਜੇ ਇਹ ਉਡਾਣ ਹਫ਼ਤੇ ਵਿਚ ਤਿੰਨ ਦਿਨ ਸੋਮਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਪਲੱਬਧ ਹੋਵੇਗੀ। ਇਸ ਮਾਰਗ 'ਤੇ 70 ਸੀਟਾਂ ਵਾਲੇ ਏਟੀਆਰ72 ਜਹਾਜ਼ ਦਾ ਸੰਚਾਲਨ ਕੀਤਾ ਜਾਵੇਗਾ। ਉਡਾਣ ਦਿੱਲੀ ਤੋਂ ਸਵੇਰੇ 6.45 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 8.05 ਵਜੇ ਕੁੱਲੂ ਪਹੁੰਚੇਗੀ। ਵਾਪਸੀ ਲਈ ਸਵੇਰੇ 8.30 ਵਜੇ ਰਵਾਨਾ ਹੋ ਕੇ ਇਹ 9.50 ਵਜੇ ਦਿੱਲੀ ਪਹੁੰਚੇਗੀ।
ਏਅਰਲਾਈਨ ਦੀ ਇਕ ਬੁਲਾਰਨ ਨੇ ਦੱਸਿਆ ਕਿ ਸਰਕਾਰ ਦੇ ਸਿਹਤ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹੋਏ ਜਹਾਜ਼ ਸੇਵਾ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਜਹਾਜ਼ ਦੇ ਅੰਦਰ ਅਤੇ ਉਡਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਹਵਾਈ ਅੱਡੇ 'ਤੇ ਵੀ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ।
ਪੁਡੂਚੇਰੀ ਦੀ ਉੱਪ ਰਾਜਪਾਲ ਕਿਰਨ ਬੇਦੀ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
NEXT STORY