ਨਵੀਂ ਦਿੱਲੀ (ਭਾਸ਼ਾ)- ਦਿੱਲੀ ਮੈਟਰੋ ਦੀ ਵਾਇਲਟ ਲਾਈਨ 'ਤੇ ਸਥਿਤ ਵੱਖ-ਵੱਖ ਸਟੇਸ਼ਨਾਂ 'ਤੇ 18 ਤੋਂ 20 ਸਤੰਬਰ ਤੱਕ ਪੋਲੀਓ ਟੀਕਾਕਰਨ ਬੂਥ ਬਣਾਏ ਜਾਣਗੇ, ਜਿਨ੍ਹਾਂ ਦਾ ਲੋਕ ਲਾਭ ਉਠਾ ਸਕਣਗੇ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐੱਮ.ਆਰ.ਸੀ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀ.ਐੱਮ.ਆਰ.ਸੀ. ਵਲੋਂ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੇ ਕੀਤੇ ਗਏ ਪੋਸਟਰ ਦੇ ਅਨੁਸਾਰ, ਪੋਲੀਓ ਟੀਕਾਕਰਨ ਦੀ ਸਹੂਲਤ ਸਰਾਏ, ਐੱਨ.ਐੱਚ.ਪੀ.ਸੀ. ਚੌਕ, ਬਾਟਾ ਚੌਕ, ਪੁਰਾਣਾ ਫਰੀਦਾਬਾਦ, ਐਸਕਾਰਟ ਮੁਜੇਸਰ ਅਤੇ ਰਾਜਾ ਨਾਹਰ ਸਿੰਘ (ਬੱਲਬਗੜ੍ਹ) ਸਮੇਤ ਵੱਖ-ਵੱਖ ਸਟੇਸ਼ਨਾਂ 'ਤੇ ਮੁਹੱਈਆ ਕਰਵਾਈ ਜਾਵੇਗੀ।
ਡੀ.ਐੱਮ.ਆਰ.ਸੀ. ਨੇ ਕਿਹਾ,"ਪੋਲੀਓ ਟੀਕਾਕਰਨ ਮੁਹਿੰਮ-2022-23 ਦੇ ਤਹਿਤ ਪਲਸ ਪੋਲੀਓ ਬੂਥ 18 ਤੋਂ 20 ਸਤੰਬਰ ਤੱਕ ਵਾਇਲਟ ਮੈਟਰੋ ਲਾਈਨ ਦੇ ਚੁਣੇ ਹੋਏ ਸਟੇਸ਼ਨਾਂ 'ਤੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸਥਾਪਤ ਕੀਤੇ ਜਾਣਗੇ।" ਦੱਸਣਯੋਗ ਹੈ ਕਿ ਰਾਸ਼ਟਰੀ ਟੀਕਾਕਰਨ ਦਿਹਾੜਾ ਜਿਸ ਨੂੰ ਪਲਸ ਪੋਲੀਓ ਟੀਕਾਕਰਨ ਮੁਹਿੰਮ, ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿ ਭਾਰਤ 'ਚ ਸ਼ੁਰੂਆਤ 1995 'ਚ ਕੀਤੀ ਗਈ ਸੀ ਅਤੇ ਇਸ ਦੇ ਅਧੀਨ ਹਰ ਸਾਲ 2 ਵਾਰ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਦਿੱਤੀ ਜਾਂਦੀ ਹੈ।
PM ਮੋਦੀ ਦੇ ਜਨਮ ਦਿਨ ਮੌਕੇ ਭਾਜਪਾ ਵਰਕਰਾਂ ਵਲੋਂ 51 ਲੀਟਰ ਦੁੱਧ ਨਾਲ ਗੰਗਾ ਦੀ ਪੂਜਾ
NEXT STORY