ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਮੰਗ ਕੀਤੀ ਕਿ ਦਿੱਲੀ ਐੱਨਸੀਆਰ 'ਚ ਖ਼ਰਾਬ ਹਵਾ ਗੁਣਵੱਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਏਅਰ ਅਤੇ ਵਾਟਰ ਪਿਊਰੀਫਾਇਰ 'ਤੇ ਲਗਾਈ ਗਈ 18 ਫੀਸਦੀ ਜੀਐੱਸਟੀ ਨੂੰ ਤੁਰੰਤ ਹਟਾਏ। ਕੇਜਰੀਵਾਲ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਸਾਫ਼ ਹਵਾ ਅਤੇ ਸਾਫ਼ ਪਾਣੀ ਹਰ ਨਾਗਰਿਕ ਦਾ ਬੁਨਿਆਦੀ ਅਧਿਕਾਰ ਹੈ। ਉਨ੍ਹਾਂ ਪੋਸਟ 'ਚ ਕਿਹਾ,''ਦਿੱਲੀ ਅਤੇ ਪੂਰੇ ਉੱਤਰ ਭਾਰਤ 'ਚ ਹਵਾ ਜਾਨਲੇਵਾ ਹੋ ਗਈ ਹੈ। ਹੱਲ ਦੇਣ ਦੀ ਬਜਾਏ, ਸਰਕਾਰ ਜਨਤਾ ਤੋਂ ਹੋਰ ਵੱਧ ਟੈਕਸ ਵਸੂਲ ਕਰ ਰਹੀ ਹੈ।''

ਉਨ੍ਹਾਂ ਕਿਹਾ ਕਿ ਜਦੋਂ ਲੋਕ ਆਪਣੇ ਪਰਿਵਾਰਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ 'ਏਅਰ ਪਿਊਰੀਫਾਇਰ' ਖਰੀਦਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਸਰਕਾਰ ਉਸ 'ਤੇ 18 ਫੀਸਦੀ ਜੀਐੱਸਟੀ ਵਸੂਲ ਰਹੀ ਹੈ, ਜੋ ਬਹੁਤ ਅਨਿਆਂ ਹੈ। 'ਆਪ' ਮੁਖੀ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਏਅਰ ਅਤੇ ਵਾਟਰ ਪਿਊਰੀਫਾਇਰ 'ਤੇ ਲਗਾਏ ਗਏ ਜੀਐੱਸਟੀ ਨੂੰ ਤੁਰੰਤ ਹਟਾਏ। ਉਨ੍ਹਾਂ ਕਿਹਾ,''ਜੇਕਰ ਤੁਸੀਂ ਹੱਲ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਲੋਕਾਂ ਦੀ ਜੇਬ 'ਤੇ ਬੋਝ ਪਾਉਣਾ ਬੰਦ ਕਰੋ।''
ਗੁਆਂਢੀ ਮੁਲਕ 'ਚ ਤਬਾਹੀ ਮਚਾਉਣ ਮਗਰੋਂ ਭਾਰਤ ਵੱਲ ਵਧਿਆ ਭਿਆਨਕ ਤੂਫ਼ਾਨ ! IMD ਨੇ ਜਾਰੀ ਕੀਤਾ Alert
NEXT STORY