ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕਰੀਬ 19 ਮਹੀਨੇ ਬਾਅਦ ਅੱਜ ਯਾਨੀ ਕਿ 1 ਨਵੰਬਰ ਨੂੰ 8ਵੀਂ ਤੱਕ ਦੇ ਵਿਦਿਆਰਥੀਆਂ ਲਈ ਕਈ ਸਕੂਲ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹ ਗਏ ਹਨ। ਕੋਵਿਡ-19 ਕਾਰਨ ਮਾਰਚ 2020 ਤੋਂ ਸਕੂਲਾਂ ਵਿਚ ਜਮਾਤਾਂ ਬੰਦ ਕਰ ਦਿੱਤੀਆਂ ਗਈਆਂ ਸਨ। 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਸਤੰਬਰ ਵਿਚ ਖੁੱਲ੍ਹ ਗਏ ਸਨ। ਕਈ ਪ੍ਰਾਈਵੇਟ ਸਕੂਲ ਹਾਲਾਂਕਿ ਦੀਵਾਲੀ ਤੋਂ ਬਾਅਦ ਸਕੂਲ ਕੰਪਲੈਕਸ ’ਚ ਜਮਾਤਾਂ ਸ਼ੁਰੂ ਕਰਨਗੇ। ਸਕੂਲਾਂ ਦੇ ਖੁੱਲ੍ਹਣ ’ਤੇ ਵਿਦਿਆਰਥੀ ਸਕੂਲ ’ਚ ਮਾਸਕ ਪਹਿਨੇ ਨਜ਼ਰ ਆਏ। ਸਕੂਲ ਵਿਚ ਐਂਟਰੀ ਦੇ ਸਮੇਂ ਉੱਚਿਤ ਦੂਰੀ ਬਣਾ ਕੇ ਰੱਖਣ ਲਈ ਸਵੈ-ਸੇਵਕ ਤਾਇਨਾਤ ਕੀਤੇ ਗਏ ਹਨ ਅਤੇ ਵਿਦਿਆਰਥੀਆਂ ਦੀ ਥਰਮਲ ਜਾਂਚ ਕੀਤੀ ਜਾ ਰਹੀ ਹੈ।
ਓਧਰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ. ਡੀ. ਐੱਮ. ਏ.) ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਇਕ ਨਵੰਬਰ ਤੋਂ ਸਕੂਲ ਕੰਪਲੈਕਸ ਵਿਚ ਜਮਾਤਾਂ ਲੱਗਣਗੀਆਂ, ਜਮਾਤਾਂ ਆਨਲਾਈਨ ਅਤੇ ਆਫਲਾਈਨ ਯਾਨੀ ਕਿ ਕੰਪਲੈਕਸ ਵਿਚ ਦੋਵੇਂ ਤਰ੍ਹਾਂ ਨਾਲ ਚੱਲਣਗੀਆਂ। ਡੀ. ਡੀ. ਐੱਮ. ਏ. ਨੇ ਇਹ ਵੀ ਕਿਹਾ ਸੀ ਕਿ ਸਕੂਲਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਇਕ ਸਮੇਂ ’ਚ ਇਕ ਜਮਾਤ ਵਿਚ 50 ਫ਼ੀਸਦੀ ਤੋਂ ਵੱਧ ਵਿਦਿਆਰਥੀ ਨਾ ਹੋਣ ਅਤੇ ਕਿਸੇ ਵੀ ਵਿਦਿਆਰਥੀ ਨੂੰ ਕੰਪਲੈਕਸ ਵਿਚ ਆਉਣ ਲਈ ਮਜ਼ਬੂਰ ਨਾ ਕੀਤਾ ਜਾਵੇ।
ਰਾਕੇਸ਼ ਟਿਕੈਤ ਦਾ ਵੱਡਾ ਫ਼ੈਸਲਾ, ਕੇਂਦਰ ਸਰਕਾਰ ਨੂੰ ਦਿੱਤਾ 26 ਨਵੰਬਰ ਤੱਕ ਦਾ ਅਲਟੀਮੇਟਮ
NEXT STORY