ਨਵੀਂ ਦਿੱਲੀ- ਦੱਖਣੀ-ਪੱਛਮੀ ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿਚ 46 ਸਾਲਾ ਇਕ ਵਿਅਕਤੀ ਅਤੇ ਉਸ ਦੀਆਂ 4 ਧੀਆਂ ਦੀਆਂ ਲਾਸ਼ਾਂ ਕਿਰਾਏ ਦੇ ਉਨ੍ਹਾਂ ਦੇ ਘਰ 'ਚੋਂ ਬਰਾਮਦ ਕੀਤੇ ਗਏ ਹਨ। ਲਾਸ਼ਾਂ ਦੀ ਹਾਲਤ ਤੋਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਕਈ ਦਿਨ ਪਹਿਲਾਂ ਹੋ ਚੁੱਕੀ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਲਾਸ਼ਾਂ ਸ਼ੁੱਕਰਵਾਰ ਦੁਪਹਿਰ ਨੂੰ ਮਿਲੀਆਂ ਅਤੇ ਉਨ੍ਹਾਂ 'ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ ਪਰ ਪੁਲਸ ਨੂੰ ਘਰ ਵਿਚ ਸਲਫਾਸ ਜ਼ਹਿਰ ਦੇ ਤਿੰਨ ਪੈਕੇਟ, 5 ਗਿਲਾਸ ਅਤੇ ਇਕ ਸ਼ੱਕੀ ਤਰਲ ਪਦਾਰਥ ਨਾਲ ਇਕ ਚਮਚਾ ਮਿਲਿਆ ਹੈ।
ਇਹ ਵੀ ਪੜ੍ਹੋ- ਸਕੂਲ 'ਚ ਸਿਹਤ ਵਿਗੜਨ ਕਾਰਨ ਮਾਸੂਮ ਦੀ ਮੌਤ, ਬੇਹੋਸ਼ੀ ਦੀ ਹਾਲਤ 'ਚ ਭੇਜਿਆ ਸੀ ਘਰ
ਫਲੈਟ 'ਚੋਂ ਆ ਰਹੀ ਸੀ ਬਦਬੂ
ਪੁਲਸ ਨੇ ਦੱਸਿਆ ਕਿ ਗੁਆਂਢੀਆਂ ਨੇ ਦੱਸਿਆ ਸੀ ਕਿ ਚਾਰੋਂ ਧੀਆਂ ਦਿਵਿਆਂਗ ਸਨ। ਪੁਲਸ ਡਿਪਟੀ ਕਮਿਸ਼ਨਰ ਰੋਹਿਤ ਮੀਣਾ ਨੇ ਕਿਹਾ ਕਿ ਪੁਲਸ ਇਸ ਦਾਅਵੇ ਦੀ ਸੱਚਾਈ ਦਾ ਪਤਾ ਲਾ ਰਹੀ ਹੈ। ਸਥਾਨਕ ਲੋਕਾਂ ਮੁਤਾਬਕ ਉਸ ਦੀਆਂ ਧੀਆਂ ਕਦੇ-ਕਦੇ ਹੀ ਕਮਰੇ ਵਿਚੋਂ ਬਾਹਰ ਆਉਂਦੀਆਂ ਸਨ। ਗੁਆਂਢੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਖ਼ਰੀ ਵਾਰ ਵਿਅਕਤੀ ਅਤੇ ਉਸ ਦੀਆਂ ਧੀਆਂ ਨੂੰ 24 ਸਤੰਬਰ ਨੂੰ ਵੇਖਿਆ ਸੀ। ਇਕ ਪੁਲਸ ਅਧਿਕਾੀਰ ਨੇ ਦੱਸਿਆ ਕਿ ਗੁਆਂਢੀਆਂ ਨੇ ਰੰਗਪੁਰੀ ਪਿੰਡ ਵਿਚ ਇਕ ਰਿਹਾਇਸ਼ੀ ਕੰਪਲੈਕਸ ਦੀ ਪਹਿਲੀ ਮੰਜ਼ਿਲ ਵਿਚ ਕਿਰਾਏ ਦੇ ਘਰ ਵਿਚੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਇਹ ਵੀ ਪੜ੍ਹੋ- ਮਿਡ-ਡੇ-ਮੀਲ ’ਚ ਮਿਲਿਆ ਮਰਿਆ ਚੂਹਾ, ਮਚਿਆ ਹੰਗਾਮਾ
ਪਿਤਾ ਅਤੇ ਚਾਰੋਂ ਧੀਆਂ ਦੀਆਂ ਮਿਲੀਆਂ ਲਾਸ਼ਾਂ
DSP ਮੀਣਾ ਨੇ ਦੱਸਿਆ ਕਿ ਰਿਹਾਇਸ਼ੀ ਕੰਪਲੈਕਸ ਦੀ ਦੇਖਭਾਲ ਕਰਨ ਵਾਲੇ ਇਕ ਵਿਅਕਤੀ ਨੇ ਇਮਾਰਤ ਦੇ ਮਾਲਕ ਨਿਤਿਨ ਚੌਹਾਨ ਨੂੰ ਫਲੈਟ ਸੀ-4 ਵਿਚੋਂ ਬਦਬੂ ਆਉਣ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਨੇ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕਰਮੀਆਂ ਦੀ ਮਦਦ ਨਾਲ ਪੁਲਸ ਨੇ ਦਰਵਾਜ਼ਾ ਤੋੜਿਆ ਅਤੇ ਇਕ ਕਮਰੇ ਵਿਚੋਂ ਇਕ ਵਿਅਕਤੀ ਨੂੰ ਮ੍ਰਿਤਕ ਵੇਖਿਆ, ਜਦਕਿ ਉਸ ਦੀਆਂ 4 ਧੀਆਂ ਦੀਆਂ ਲਾਸ਼ਾਂ ਦੂਜੇ ਕਮਰੇ ਵਿਚੋਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਪਿਛਲੇ 28 ਸਾਲਾਂ ਤੋਂ ਵਸੰਤ ਕੁੰਜ ਵਿਚ 'ਇੰਡੀਅਨ ਸਪਾਈਨਲ ਇੰਜਰੀ ਸੈਂਟਰ' ਵਿਚ ਤਰਖ਼ਾਹ ਦੇ ਤੌਰ 'ਤੇ ਕੰਮ ਕਰਨ ਵਾਲੇ ਹੀਰਾਲਾਲ ਸ਼ਰਮਾ ਅਤੇ ਉਸ ਦੀਆਂ 4 ਧੀਆਂ ਨੀਤੂ (26), ਨਿੱਕੀ (24), ਨੀਰੂ (23) ਅਤੇ ਨਿਧੀ (20) ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ- ਲੀਵਰ ਦੀ ਕਮਜ਼ੋਰੀ ਨੂੰ ਨਾ ਕਰੋ ਨਜ਼ਰ-ਅੰਦਾਜ਼, ਦਿੱਖਣ ਅਜਿਹੇ ਲੱਛਣ ਤਾਂ ਕਰੋ ਇਹ ਘਰੇਲੂ ਉਪਾਅ
ਹੀਰਾਲਾਲ ਦੀ ਪਤਨੀ ਦੀ ਕੈਂਸਰ ਨਾਲ ਹੋਈ ਸੀ ਮੌਤ
DSP ਨੇ ਦੱਸਿਆ ਕਿ ਗੁਆਂਢੀਆਂ ਅਤੇ ਕਰੀਬੀ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਤੋਂ ਪਤਾ ਲੱਗਾ ਕਿ ਹੀਰਾਲਾਲ ਦੀ ਪਤਨੀ ਦੀ ਇਕ ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ। ਉਹ ਹਰ ਮਹੀਨੇ ਕਰੀਬ 25000 ਰੁਪਏ ਕਮਾਉਂਦਾ ਸੀ ਪਰ ਜਨਵਰੀ 2024 ਤੋਂ ਕੰਮ 'ਤੇ ਨਹੀਂ ਆਇਆ ਸੀ। ਇਸ ਦਰਮਿਆਨ ਹੀਰਾਲਾਲ ਦੇ ਭਰਾ ਮੋਹਨ ਸ਼ਰਮਾ ਅਤੇ ਭਰਜਾਈ ਗੁੜੀਆ ਸ਼ਰਮਾ ਘਟਨਾ ਦੀ ਸੂਚਨਾ ਮਿਲਣ ਮਗਰੋਂ ਉਨ੍ਹਾਂ ਦੇ ਘਰ ਪਹੁੰਚੇ। ਹੀਰਾਲਾਲ ਨੇ ਆਪਣੀ ਪਤਨੀ ਦੀ ਮੌਤ ਮਗਰੋਂ ਪਰਿਵਾਰਕ ਮਾਮਲਿਆਂ ਵਿਚ ਦਿਲਚਸਪੀ ਲੈਣੀ ਬੰਦ ਕਰ ਦਿੱਤੀ ਸੀ ਅਤੇ ਉਹ ਜ਼ਿਆਦਾਤਰ ਆਪਣੀਆਂ ਧੀਆਂ ਦੇ ਇਲਾਜ ਵਿਚ ਰੁੱਝਿਆ ਰਹਿੰਦਾ ਸੀ। ਪੁਲਸ ਨੇ ਦੱਸਿਆ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ-194 ਤਹਿਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਲਈ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ITBP 'ਚ 10ਵੀਂ ਪਾਸ ਲਈ ਨਿਕਲੀ ਭਰਤੀ, ਇਸ ਦਿਨ ਤੋਂ ਕਰੋ ਅਪਲਾਈ
NEXT STORY