ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ਵਿਚ ਸ਼ੁੱਕਰਵਾਰ ਸਵੇਰੇ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ ਵਿਚ ਰਹੀ ਅਤੇ AQI 387 ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ (387) ਰਿਹਾ। ਪ੍ਰਤੀ ਘੰਟੇ ਏਕਿਊਆਈ ਦੀ ਅਪਡੇਟ ਦੇਣ ਵਾਲੇ ਸੀਪੀਸੀਬੀ ਦੀ ਐਪ ਸਮੀਰ ਦੇ ਅੰਕੜਿਆਂ ਅਨੁਸਾਰ, 38 ਨਿਗਰਾਨੀ ਕੇਂਦਰਾਂ 'ਚੋਂ 18 'ਚ ਏਕਿਊਆਈ 400 ਦੇ ਉੱਪਰ ਰਿਹਾ ਯਾਨੀ ਏਕਿਊਆਈ 'ਗੰਭੀਰ' ਸ਼੍ਰੇਣੀ 'ਚ ਰਿਹਾ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਇਨ੍ਹਾਂ ਕੇਂਦਰਾਂ 'ਚ ਆਨੰਦ ਵਿਹਾਰ, ਵਜ਼ੀਰਪੁਰ, ਰੋਹਿਣੀ, ਪੰਜਾਬੀ ਬਾਗ, ਨਹਿਰੂ ਮਾਰਗ, ਮੁੰਡਕਾ ਜਹਾਂਗੀਰਪੁਰੀ, ਅਸ਼ੋਕ ਵਿਹਾਰ, ਬਵਾਨਾ, ਨਰੇਲਾ, ਨਹਿਰੂ ਨਗਰ, ਮੋਤੀ ਬਾਗ, ਪਟਪੜਗੰਜ, ਆਰਕੇ ਪੁਰਮ, ਸੋਨੀਆ ਵਿਹਾਰ, ਸਿਰੀਫੋਰਟ ਅਤੇ ਵਿਵੇਕ ਵਿਹਾਰ ਸ਼ਾਮਲ ਹਨ। AQI 0-50 ਨੂੰ 'ਚੰਗਾ', 51-100 'ਤਸੱਲੀਬਖਸ਼', 101-200 'ਮੱਧਮ', 201-300 'ਬਹੁਤ ਖ਼ਰਾਬ' ਅਤੇ 401-500 'ਗੰਭੀਰ' ਮੰਨਿਆ ਜਾਂਦਾ ਹੈ। ਮੌਸਮ ਵਿਭਾਗ ਨੇ ਦਿਨ 'ਚ ਆਸਮਾਨ ਸਾਫ਼ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਦੇ ਨੇੜੇ-ਤੇੜੇ ਰਹਿਣ ਦਾ ਅਨੁਮਾਨ ਜਤਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਗਾਂਧੀ ਨੇ ਡੋਨਾਲਡ ਟਰੰਪ ਤੇ ਕਮਲਾ ਹੈਰਿਸ ਨੂੰ ਲਿਖੀ ਚਿੱਠੀ, ਆਖੀਆਂ ਇਹ ਗੱਲਾਂ
NEXT STORY