ਨਵੀਂ ਦਿੱਲੀ—ਮਾਨਸੂਨ ਦੀ ਵਿਦਾਈ ਦੇ ਨਾਲ ਹੀ ਪ੍ਰਦੂਸ਼ਣ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਦਿੱਲੀ ਦੀ ਹਵਾ ਖਰਾਬ ਹੁੰਦੀ ਜਾ ਰਹੀ ਹੈ। ਅੱਜ ਭਾਵ ਐਤਵਾਰ ਨੂੰ ਲਗਾਤਾਰ ਚੌਥੇ ਦਿਨ ਦਿੱਲੀ ਦੀ ਏਅਰ ਕੁਆਲਿਟੀ ਇੰਡੈਕਸ 'ਖਰਾਬ' ਸ਼੍ਰੇਣੀ 'ਚ ਦਰਜ ਕੀਤਾ ਗਿਆ ਹੈ। ਅੱਜ ਰਾਜਧਾਨੀ ਦਿੱਲੀ ਦਾ ਏ. ਕਿਊ. ਆਈ 266 ਦਰਜ ਕੀਤਾ ਗਿਆ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰੀਸਰਚ (SAFAR) ਮੁਤਾਬਕ ਸੋਮਵਾਰ ਨੂੰ ਪ੍ਰਦੂਸ਼ਣ ਘਟੇਗਾ ਅਤੇ ਏ. ਕਿਊ. ਆਈ 'ਖਰਾਬ' ਤੋਂ 'ਸਾਧਾਰਨ' ਵਿਚਾਲੇ ਘੁੰਮਦਾ ਰਹੇਗਾ। ਦੱਸ ਦੇਈਏ ਕਿ ਸਵੇਰਸਾਰ 8.30 ਵਜੇ ਧੀਰਪੁਰ ਇਲਾਕੇ 'ਚ ਏਅਰ ਕੁਆਲਿਟੀ ਇੰਡੈਕਸ 313 ਦਰਜ ਕੀਤਾ ਗਿਆ ਅਤੇ ਮਥੁਰਾ ਰੋਡ ਏਰੀਏ 'ਚ 306 ਦੇ ਪੱਧਰ ਨਾਲ ਇਹ ਬੇਹੱਦ ਖਰਾਬ ਕੈਟਾਗਿਰੀ 'ਚ ਪਹੁੰਚ ਗਿਆ।
ਸਫਰ (SAFAR) ਨੇ ਅਲਰਟ ਜਾਰੀ ਕਰਦੇ ਹੋਏ ਸੈਂਸਟਿਵ ਲੋਕਾਂ ਨੂੰ ਜ਼ਿਆਦਾ ਥਕਾਵਟ ਵਾਲਾ ਕੰਮ ਕਰਨ ਤੋਂ ਬਚਣ ਨੂੰ ਕਿਹਾ ਹੈ। ਸਥਾਨਿਕ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਭਾਰੀ ਕੰਮ ਨਾ ਕਰਨ ਅਤੇ ਕੰਮ ਦੇ ਵਿਚਾਲੇ ਜ਼ਿਆਦਾ ਬ੍ਰੇਕ ਲੈਣ। ਦਮੇ ਦੇ ਮਰੀਜਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਕਫ ਅਤੇ ਸਾਹ ਲੈਣ 'ਚ ਪਰੇਸ਼ਾਨੀਆਂ ਦੇ ਲੱਛਣ ਦਿਸਦਿਆਂ ਹੀ ਆਪਣੀ ਦਵਾਈ ਨਾਲ ਰੱਖਣਾ ਸ਼ੁਰੂ ਕਰ ਦੇਣ। ਐਡਵਾਇਜ਼ਰੀ ਜਾਰੀ ਕਰਦੇ ਹੋਏ ਸਫਰ ਨੇ ਇਹ ਵੀ ਕਿਹਾ ਹੈ, ''ਦਿਲ ਦੇ ਮਰੀਜ਼ਾਂ ਨੂੰ ਜੇਕਰ ਜ਼ਿਆਦਾ ਥਕਾਵਟ, ਸਾਹ ਲੈਣ 'ਚ ਪਰੇਸ਼ਾਨੀ, ਘਬਰਾਹਟ ਆਦਿ ਮਹਿਸੂਸ ਹੋਵੇ ਤਾਂ ਤਰੁੰਤ ਡਾਕਟਰਾਂ ਨਾਲ ਸੰਪਰਕ ਕਰਨ।''
ਦੱਸ ਦੇਈਏ ਕਿ 15 ਅਕਤੂਬਰ ਤੋਂ ਦਿੱਲੀ-ਐੱਨ. ਸੀ. ਆਰ ਦੇ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਤਹਿਤ ਏਅਰ ਪ੍ਰਦੂਸ਼ਣ ਨਾਲ ਨਿਪਟਣ ਲਈ ਕਈ ਕਦਮ ਚੁੱਕੇ ਜਾਣਗੇ, ਜਿਸ ਨੂੰ ਪਹਿਲੀ ਵਾਰ ਦਿੱਲੀ-ਐੱਨ. ਸੀ. ਆਰ 'ਚ ਸਾਲ 2017 'ਚ ਲਾਗੂ ਕੀਤਾ ਗਿਆ ਸੀ।
ਹਵਾ ਕੁਆਲਿਟੀ ਪੱਧਰ-
0-50 |
ਚੰਗਾ ਪੱਧਰ |
51-100 |
ਸੰਤੋਖਜਨਕ ਪੱਧਰ |
101-200 |
ਸਾਧਾਰਨ ਪੱਧਰ |
201-300 |
ਖਰਾਬ ਪੱਧਰ |
301-400 |
ਬਹੁਤ ਖਰਾਬ ਪੱਧਰ |
401-500 |
ਖਤਰਨਾਕ ਅਤੇ ਹੋਰ ਗੰਭੀਰ ਕੈਟਾਗਿਰੀ |
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੋਦੀ ਦੀ ਮਾਂ ਨਾਲ ਕੀਤੀ ਮੁਲਾਕਾਤ
NEXT STORY