ਹਰਿਆਣਾ- ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੇ ਹਰਿਆਣਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਕ ਵਾਰ ਫਿਰ ਹੈਰਾਨ ਕਰਨ ਵਾਲੀ ਗੱਲ ਕਹੀ ਹੈ। ਉਨਾਂ ਨੇ ਹਰਿਆਣਾ 'ਚ ਕੋਰੋਨਾ ਇਨਫੈਕਸ਼ਨ ਫੈਲਣ ਦੇ ਪਿੱਛੇ ਦਿੱਲੀ 'ਚ ਕੰਮ ਕਰ ਰਹੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵਿਜ ਨੇ ਕਿਹਾ ਕਿ ਦਿੱਲੀ 'ਚ ਕੰਮ ਕਰਨ ਵਾਲੇ ਲੋਕ ਜੋ ਕਿ ਹਰਿਆਣਾ ਦੇ ਵੱਖ-ਵੱਖ ਇਲਾਕਿਆਂ 'ਚ ਰਹਿੰਦੇ ਹਨ, ਉਹ ਕੋਰੋਨਾ ਕੈਰੀਅਰ ਬਣੇ ਹੋਏ ਹਨ। ਅਜਿਹੇ ਲੋਕ ਦਿੱਲੀ ਅਤੇ ਹਰਿਆਣਾ ਵਿਚ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਇਨਫੈਕਸ਼ਨ ਨੂੰ ਫੈਲਾ ਰਹੇ ਹਨ। ਇਸ ਕਾਰਨ ਹਰਿਆਣਾ 'ਚ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਕੇਜਰੀਵਾਲ ਨੂੰ ਕੀਤੀ ਪਾਸ ਜਾਰੀ ਨਾ ਕਰਨ ਦੀ ਅਪੀਲ
ਵਿਜ ਨੇ ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਅਜਿਹੇ ਲੋਕਾਂ ਦੇ ਰੁਕਣ ਦੀ ਵਿਵਸਥਾ ਦਿੱਲੀ 'ਚ ਹੀ ਕੀਤੀ ਜਾਵੇ। ਨਾਲ ਹੀ ਉਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਹਰਿਆਣਾ 'ਚ ਆਉਣ ਲਈ ਲਾਕਡਾਊਨ ਪਾਸ ਜਾਰੀ ਨਾ ਕੀਤਾ ਜਾਵੇ, ਕਿਉਂਕਿ ਹਰਿਆਣਾ 'ਚ ਪਹਿਲਾਂ ਤੋਂ ਹੀ ਇਨਫੈਕਸ਼ਨ ਦੇ ਮਾਮਲਿਆਂ ਦੀ ਵੱਡੀ ਗਿਣਤੀ ਹੈ ਅਤੇ ਅਜਿਹੇ ਲੋਕਾਂ ਕਾਰਨ ਇਹ ਗਿਣਤੀ ਹੋਰ ਤੇਜ਼ੀ ਨਾਲ ਵਧਦੀ ਜਾ ਰਹੀ ਹੈ।
ਤਬਲੀਗੀ ਜਮਾਤ ਦੇ ਲੋਕ ਦਿੱਲੀ ਤੋਂ ਹਰਿਆਣਾ ਆਏ
ਵਿਜ ਨੇ ਕਿਹਾ, ਪਹਿਲਾਂ ਤਬਲੀਗੀ ਜਮਾਤ ਦੇ ਲੋਕ ਦਿੱਲੀ ਤੋਂ ਹਰਿਆਣਾ ਆਏ, ਜਿਨਾਂ 'ਚੋਂ 120 ਕੋਰੋਨਾ ਪਾਜ਼ੀਟਿਵ ਪਾਏ ਗਏ। ਇਸ ਤੋਂ ਇਲਾਵਾ ਉਨਾਂ ਨੇ ਦਾਅਵਾ ਕੀਤਾ ਹੈ ਕਿ ਸੋਨੀਪਤ 'ਚ 9 ਅਜਿਹੇ ਲੋਕਾਂ ਨੂੰ ਕੋਰੋਨਾ ਹੋਇਆ, ਜੋ ਦਿੱਲੀ ਤੋਂ ਹਰਿਆਣਾ ਆਏ ਸਨ। ਪਾਨੀਪਤ 'ਚ ਦਿੱਲੀ ਕਰਮਚਾਰੀ ਦੀ ਭੈਣ ਨੂੰ ਕੋਰੋਨਾ ਹੋ ਗਿਆ, ਜੋ ਸਮਾਲਖਾ ਥਾਣੇ 'ਚ ਸਬ ਇੰਸਪੈਕਟਰ ਹਨ, ਇਸ ਤੋਂ ਬਾਅਦ ਉਨਾਂ ਦਾ ਪਰਿਵਾਰ ਕੋਰੋਨਾ ਇਨਫੈਕਟਡ ਹੋ ਗਿਆ ਅਤੇ ਪੂਰੇ ਸਮਾਲਖਾ ਥਾਣੇ ਨੂੰ ਕੁਆਰੰਟੀਨ ਕਰਨਾ ਪਿਆ।
ਦੱਸਣਯੋਗ ਹੈ ਕਿ ਹਰਿਆਣਾ ਦੀ ਤੁਲਨਾ 'ਚ ਦਿੱਲੀ 'ਚ ਕਾਫ਼ੀ ਜ਼ਿਆਦਾਕੋਰੋਨਾ ਕੇਸ ਹਨ। ਦਿੱਲੀ 'ਚ 3 ਹਜ਼ਾਰ ਦੇ ਨੇੜੇ ਕੋਰੋਨਾ ਮਰੀਜ਼ ਹਨ ਅਤੇ ਇੱਥੇ ਵਾਇਰਸ ਨਾਲ 54 ਲੋਕਾਂ ਦੀ ਮੌਤ ਹੋ ਚੁਕੀ ਹੈ। ਉੱਥੇ ਹੀ ਹਰਿਆਣਾ 'ਚ ਕੁੱਲ 289 ਮਾਮਲੇ ਸਾਹਮਣੇ ਆਏ ਹਨ, ਇਸ 'ਚ 176 ਲੋਕ ਠੀਕ ਵੀ ਹੋ ਚੁਕੇ ਹਨ। ਹਾਲਾਂਕਿ 3 ਲੋਕਾਂ ਦੀ ਮੌਤ ਵੀ ਹੋਈ ਹੈ।
ਗੁਜਰਾਤ : ਕਾਂਗਰਸ ਕੌਂਸਲਰ ਦੀ ਕੋਰੋਨਾ ਵਾਇਰਸ ਨਾਲ ਮੌਤ
NEXT STORY