ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਆਫ਼ਤ ਹੌਲੀ-ਹੌਲੀ ਘੱਟ ਹੋ ਰਹੀ ਹੈ ਪਰ ਇਕ ਵਾਰ ਫਿਰ ਰਾਜਧਾਨੀ ਦੇ ਸਾਹਮਣੇ ਇਕ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਕੋਰੋਨਾ ਦੇ ਨਾਲ ਹੀ ਹੁਣ ਸੂਬੇ 'ਚ ਬਲੈਕ ਫੰਗਸ ਬੀਮਾਰੀ ਦਾ ਵੀ ਪ੍ਰਕੋਪ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਬੀਮਾਰੀ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਮੁੱਖ ਮੰਤਰੀ ਕੇਜਰੀਵਾਲ ਨੇ ਇਕ ਮਹੱਤਵਪੂਰਨ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਬੀਮਾਰੀ ਨੂੰ ਵੱਧਣ ਤੋਂ ਵੀ ਰੋਕਣਾ ਹੈ ਅਤੇ ਜਿਨ੍ਹਾਂ ਨੂੰ ਇਹ ਬੀਮਾਰੀ ਹੋ ਰਹੀ ਹੈ, ਉਨ੍ਹਾਂ ਨੂੰ ਜਲਦ ਤੋਂ ਜਲਦ ਬਿਹਤਰ ਇਲਾਜ ਦੇਣਾ ਹੈ। ਇਸ ਬੀਮਾਰੀ ਦੀ ਰੋਕਥਾਮ ਅਤੇ ਇਲਾਜ ਲਈ ਬੈਠਕ 'ਚ ਕੁਝ ਅਹਿਮ ਫ਼ੈਸਲੇ ਲਏ ਗਏ।
1- ਬਲੈਕ ਫੰਗਸ ਦੇ ਇਲਾਜ ਲਈ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ (LNJP), ਗੁਰੂ ਤੇਗ ਬਹਾਦਰ ਹਸਪਤਾਲ (GTB) ਅਤੇ ਰਾਜੀਵ ਗਾਂਧੀ ਹਸਪਤਾਲ 'ਚ ਸੈਂਟਰ ਬਣਾਏ ਜਾਣਗੇ।
2- ਇਸ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦਾ ਪੂਰੀ ਮਾਤਰਾ 'ਚ ਪ੍ਰਬੰਧ।
3- ਬੀਮਾਰੀ ਤੋਂ ਬਚਾਅ ਦੇ ਉਪਾਵਾਂ ਨੂੰ ਲੈ ਕੇ ਲੋਕਾਂ 'ਚ ਜਾਗਰੂਕਤਾ ਫੈਲਾਉਣਾ।
ਬਲੈਕ ਫੰਗਸ ਦੇ ਲੱਛਣ
ਭਾਰਤੀ ਮੈਡੀਕਲ ਖੋਜ ਕੌਂਸਲ ਅਨੁਸਾਰ, ਮਿਊਕਰ ਮਾਈਕੋਸਿਸ ਯਾਨੀ ਬਲੈਕ ਫੰਗਸ ਦੀ ਪਛਾਣ ਇਸ ਦੇ ਲੱਛਣਾਂ ਨਾਲ ਕੀਤੀ ਜਾ ਸਕਦੀ ਹੈ। ਇਸ 'ਚ ਨੱਕ ਬੰਦ ਹੋਣਾ, ਨੱਕ ਅਤੇ ਅੱਖ ਦੇ ਨੇੜੇ-ਤੇੜੇ ਦਰਦ ਅਤੇ ਲਾਲ ਹੋਣਾ, ਬੁਖ਼ਾਰ, ਸਿਰ ਦਰਦ, ਖੰਘ, ਸਾਹ ਫੁੱਲਣਾ, ਖੂਨ ਦੀਆਂ ਉਲਟੀਆਂ, ਮਾਨਸਿਕ ਰੂਪ ਨਾਲ ਅਸਵਸਥ ਹੋਣਾ ਜਾਂ ਉਲਝਣ ਦੀ ਸਥਿਤੀ ਸ਼ਾਮਲ ਹੈ। ਇਹ ਕੋਰੋਨਾ ਵਾਇਰਸ ਦੇ ਉਨ੍ਹਾਂ ਮਰੀਜ਼ਾਂ 'ਤੇ ਸਭ ਤੋਂ ਵੱਧ ਹਮਲਾ ਕਰ ਰਿਹਾ ਹੈ, ਜਿਨ੍ਹਾਂ ਨੂੰ ਸ਼ੂਗਰ ਦੀ ਬੀਮਾਰੀ ਹੈ। ਇਹ ਇੰਨੀ ਗੰਭੀਰ ਬੀਮਾਰੀ ਹੈ ਕਿ ਮਰੀਜ਼ਾਂ ਨੂੰ ਸਿੱਧਾ ਆਈ.ਸੀ.ਯੂ. 'ਚ ਦਾਖ਼ਲ ਕਰਨਾ ਪੈ ਰਿਹਾ ਹੈ। ਇਸ ਬੀਮਾਰੀ 'ਚ ਕਈ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਤੱਕ ਚੱਲੀ ਜਾਂਦੀ ਹੈ। ਉੱਥੇ ਹੀ ਕੁਝ ਮਰੀਜ਼ਾਂ ਦੇ ਜਬੜੇ ਅਤੇ ਨੱਕ ਦੀ ਹੱਡੀ ਗਲ਼ ਜਾਂਦੀ ਹੈ।
ਆਫ ਦਿ ਰਿਕਾਰਡ : ਕੋਰੋਨਾ ਸਬੰਧੀ ਟੀਕਾਕਰਨ ਨੂੰ ਲੈ ਕੇ ਪੰਜਾਬ ਤੋਂ ਅੱਗੇ ਨਿਕਲਿਆ ਹਰਿਆਣਾ
NEXT STORY