ਨੈਸ਼ਨਲ ਡੈਸਕ- ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੀ ਜਾਂਚ ਹੁਣ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ, ਜੰਮੂ-ਕਸ਼ਮੀਰ ਪੁਲਸ ਦੀ ਪੁਲਵਾਮਾ ਯੂਨਿਟ ਨੇ ਦਿੱਲੀ ਬਲਾਸਟ ਦੇ ਮੁੱਖ ਦੋਸ਼ੀ ਡਾ. ਉਮਰ ਨਬੀ ਭੱਟ ਦੇ ਪਿਤਾ ਨੂੰ ਵੀ ਹਿਰਾਸਟ 'ਚ ਲੈ ਲਿਆ ਹੈ।
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਹਿਰਾਸਤ 'ਚ ਲੈਣ ਦਾ ਮਕਸਦ ਮਾਮਲੇ ਨਾਲ ਜੁੜੇ ਸਬੂਤ ਅਤੇ ਉਮਰ ਨਬੀ ਦੇ ਸੰਪਰਕਾਂ ਦੀ ਜਾਣਕਾਰੀ ਇਕੱਠੀ ਕਰਨਾ ਹੈ। ਜਾਂਚ 'ਚ ਡਾ. ਉਮਰ ਨਬੀ ਦਾ ਨਾਂ ਆਉਣ ਤੋਂ ਬਾਅਦ ਹੀ ਸੁਰੱਖਿਆ ਏਜੰਸੀਆਂ ਉਸਦੀ ਭਾਲ 'ਚ ਜੁਟੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਮਰ ਨਬੀ ਪੇਸ਼ੇ ਤੋਂ ਡਾਕਟਰ ਹੈ ਅਤੇ ਦਿੱਲੀ ਬਲਾਸਟ 'ਚ ਉਸਦੀ ਭੂਮਿਕਾ ਨੂੰ ਲੈ ਕੇ ਕਈ ਅਹਿਮ ਸਬੂਤ ਮਿਲੇ ਹਨ।
ਸਥਾਨਕ ਪੁਲਸ ਮੁਤਾਬਕ, ਉਮਰ ਨਬੀ ਦੇ ਪਿਤਾ ਤੋਂ ਲਗਾਤਾਰ ਪੁੱਛਗਿਆਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਧਮਾਕੇ ਦੀ ਸਾਜ਼ਿਸ਼ ਕਿੱਥੇ ਅਤੇ ਕਿਸਦੇ ਨਾਲ ਰਚੀ ਗਈ ਸੀ। ਪੁਲਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਕਈ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਇਸ ਵਿਚਕਾਰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਅਤੇ ਕੇਂਦਰੀ ਜਾਂਚ ਏਜੰਸੀਾਂ ਵੀ ਜੰਮੂ-ਕਸ਼ਮੀਰ ਪੁਲਸ ਦੇ ਸੰਪਰਕ 'ਚ ਹਨ ਤਾਂ ਜੋ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਸਕਣ ਅਤੇ ਦੋਸ਼ੀ ਨੂੰ ਜਲਦੀ ਫੜਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼ਾਮ ਨੂੰ ਲਾਲ ਕਿਲ੍ਹੇ ਨੇੜੇ ਖੜ੍ਹੀ ਇਕ ਆਈ-20 ਕਾਰ 'ਚ ਧਮਾਕਾ ਹੋਇਆ ਸੀ। ਇਸ਼ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋਏ। ਘਟਨਾ ਤੋਂ ਬਾਅਦ ਦੇਸ਼ ਭਰ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
IGI ਏਅਰਪੋਰਟ 'ਤੇ ਫਰਜ਼ੀ NIA ਅਧਿਕਾਰੀ ਗ੍ਰਿਫਤਾਰ, 11 ਕਿਲੋ ਡਰੱਗ ਦੇ ਨਾਲ ਫੜੀ ਗਈ ਔਰਤ
NEXT STORY