ਗੁਹਾਟੀ, (ਭਾਸ਼ਾ)- ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ ਦਿੱਲੀ ਦੇ ਬੰਬ ਧਮਾਕਿਆਂ ਸੰਬੰਧੀ ਇਤਰਾਜ਼ਯੋਗ ਤੇ ਭੜਕਾਊ ਸਮੱਗਰੀ ਨੂੰ ਆਨਲਾਈਨ ਪ੍ਰਸਾਰਿਤ ਕਰਨ ਦੇ ਦੋਸ਼ ਹੇਠ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੂਬਾਈ ਪੁਲਸ ਨਫ਼ਰਤ ਫੈਲਾਉਣ ਜਾਂ ਅੱਤਵਾਦ ਦੀ ਵਡਿਆਈ ਕਰਨ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਤੇਜ਼ੀ ਨਾਲ ਤੇ ਸਖ਼ਤ ਕਾਰਵਾਈ ਕਰਦੀ ਰਹੇਗੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ ਦਰੰਗ ਦਾ ਮਤੀ-ਉਰ-ਰਹਿਮਾਨ, ਗੋਲਪਾਰਾ ਦਾ ਹਸਮ ਅਲੀ, ਚਿਰੰਗ ਦਾ ਅਬਦੁਲ ਲਤੀਫ਼, ਕਾਮਰੂਪ ਦਾ ਵਜਹੁਲ ਕਮਲ ਤੇ ਬੋਂਗਾਈਗਾਓਂ ਦਾ ਨੂਰ ਅਮੀਨ ਅਹਿਮਦ ਸ਼ਾਮਲ ਹਨ।
ਕੈਨੇਡਾ ਦੇ ਕੌਮਾਂਤਰੀ ਵਪਾਰ ਮੰਤਰੀ ਸਿੱਧੂ ਦੀ ਹਰਦੀਪ ਪੁਰੀ ਨਾਲ ਮੁਲਾਕਾਤ, ਵਪਾਰਕ ਸਬੰਧਾਂ ਦੀ ਮਜ਼ਬੂਤੀ 'ਤੇ ਦਿੱਤਾ ਜ਼ੋ
NEXT STORY