ਨਵੀਂ ਦਿੱਲੀ, (ਭਾਸ਼ਾ)- ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਨੇ ਮੰਗਲਵਾਰ ਨੂੰ ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ’ਚ ਉਨ੍ਹਾਂ ਕੋਚਿੰਗ ਸੈਂਟਰਾਂ ਖਿਲਾਫ ਸੀਲਿੰਗ ਮੁਹਿੰਮ ਸ਼ੁਰੂ ਕੀਤੀ ਜਿੱਥੇ ਬੇਸਮੈਂਟ ’ਚ ਕਾਰੋਬਾਰੀ ਗਤੀਵਿਧੀਆਂ ਦਾ ਸੰਚਾਲਨ ਕੀਤਾ ਜਾ ਰਿਹਾ ਸਨ। ਪਿਛਲੇ ਦੋ ਦਿਨਾਂ ਤੋਂ ਨਗਰ ਨਿਗਮ ਮੁਖਰਜੀ ਨਗਰ ਅਤੇ ਰਾਜੇਂਦਰ ਨਗਰ ’ਚ ਵੀ ਕਾਰਵਾਈ ਕਰ ਰਿਹਾ ਹੈ। ਇਸ ਕਾਰਵਾਈ ਦੌਰਾਨ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਵੀ ਮੌਕੇ ’ਤੇ ਮੌਜੂਦ ਰਹੀ।
ਇਹ ਮੁਹਿੰਮ ਮੁਖਰਜੀ ਨਗਰ ਅਤੇ ਰਾਜੇਂਦਰ ਨਗਰ ’ਚ ਇਕੱਠੇ ਜਾਰੀ ਹੈ, ਜਿੱਥੇ ਕਾਰੋਬਾਰੀ ਗਤੀਵਿਧੀਆਂ ਦਾ ਸੰਚਾਲਨ ਕਰਨ ਨੂੰ ਲੈ ਕੇ ਹੁਣ ਤੱਕ ਕੋਚਿੰਗ ਸੈਂਟਰਾਂ ਦੇ 20 ਬੇਸਮੈਂਟ ਸੀਲ ਕੀਤੇ ਜਾ ਚੁੱਕੇ ਹਨ।
ਨਗਰ ਨਿਗਮ ਨੇ ਐਤਵਾਰ ਨੂੰ ਰਾਜੇਂਦਰ ਨਗਰ ’ਚ 13 ਅਤੇ ਮੰਗਲਵਾਰ ਨੂੰ 6 ਹੋਰ ਅਜਿਹੇ ਅਦਾਰੇ ਸੀਲ ਕੀਤੇ। ਇਸ ਤੋਂ ਇਲਾਵਾ, ਮੁਖਰਜੀ ਨਗਰ ’ਚ ਇਕ ਕੋਚਿੰਗ ਸੈਂਟਰ ਦੇ ਬੇਸਮੈਂਟ ਨੂੰ ਸੋਮਵਾਰ ਨੂੰ ਸੀਲ ਕੀਤਾ ਗਿਆ। ਨਗਰ ਨਿਗਮ ਕਮਿਸ਼ਨਰ ਅਸ਼ਵਿਨੀ ਕੁਮਾਰ ਅਤੇ ਮੇਅਰ ਓਬਰਾਏ ਨੇ ਸੋਮਵਾਰ ਨੂੰ ਕਿਹਾ ਸੀ ਕਿ ਸ਼ਹਿਰ ਦੇ ਹੋਰ ਹਿੱਸਿਆਂ ’ਚ ਕੋਚਿੰਗ ਸੈਂਟਰਾਂ ਦੇ ਬੇਸਮੈਂਟ ਨੂੰ ਸੀਲ ਕਰਨ ਦੀ ਮੁਹਿੰਮ ਜਾਰੀ ਰਹੇਗੀ।
ਜੰਮੂ ਕਸ਼ਮੀਰ : ਇਸ ਇਲਾਕੇ ਵਿਚ ਦਿਖੇ 2 ਸ਼ੱਕੀ, ਦਹਿਸ਼ਤ 'ਚ ਲੋਕ
NEXT STORY