ਨਵੀਂ ਦਿੱਲੀ- ਕੋਰੋਨਾ ਦਾ ਸਭ ਤੋਂ ਵੱਧ ਕਹਿਰ ਝੱਲ ਰਹੀ ਰਾਜਧਾਨੀ ਲਈ ਐਤਵਾਰ ਲਗਾਤਾਰ ਦੂਜੇ ਦਿਨ ਰਾਹਤ ਦੀ ਗੱਲ ਇਹ ਰਹੀ ਕਿ ਨਵੇਂ ਮਰੀਜ਼ਾਂ ਦੀ ਤੁਲਨਾ 'ਚ ਠੀਕ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਰਹੀ। ਉੱਥੇ ਹੀ ਕੰਟੇਨਮੈਂਟ ਜ਼ੋਨ ਦੀ ਗਿਣਤੀ ਫਿਰ ਵਧਣਾ ਚਿੰਤਾ ਦਾ ਵਿਸ਼ਾ ਰਿਹਾ। ਦਿੱਲੀ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 2244 ਨਵੇਂ ਮਾਮਲਿਆਂ 'ਚੋਂ ਕੁਝ ਮਰੀਜ਼ਾਂ 99444 ਹੋ ਗਏ। ਇਸ ਦੌਰਾਨ ਰਾਹਤ ਭਰੀ ਗੱਲ ਇਹ ਰਹੀ ਕਿ ਨਵੇਂ ਮਾਮਲਿਆਂ ਦੀ ਤੁਲਨਾ 'ਚ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਗਿਣਤੀ 3083 ਰਹੀ ਅਤੇ ਹੁਣ ਤੱਕ 71 ਹਜ਼ਾਰ 339 ਲੋਕ ਇਨਫੈਕਸ਼ਨ ਨੂੰ ਹਰਾ ਚੁਕੇ ਹਨ। ਇਸ ਮਿਆਦ 'ਚ ਕੰਟੇਨਮੈਂਟ ਜ਼ੋਨ ਦੀ ਗਿਣਤੀ 430 ਤੋਂ ਵੱਧ ਕੇ 456 ਹੋ ਗਈ।
ਕੋਰੋਨਾ ਨਾਲ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ। ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 3067 'ਤੇ ਪਹੁੰਚ ਗਈ ਹੈ। ਦਿੱਲੀ 'ਚ 23 ਜੂਨ ਨੂੰ 3847 ਇਕ ਦਿਨ ਦੇ ਸਭ ਤੋਂ ਵੱਧ ਮਾਮਲੇ ਆਏ ਸਨ। ਸਰਗਰਮ ਮਾਮਲਿਆਂ ਦੀ ਗਿਣਤੀ ਕੱਲ ਦੀ 25940 ਦੀ ਤੁਲਨਾ 'ਚ ਅੱਜ ਘੱਟ ਕੇ 25038 ਰਹਿ ਗਈ। ਕੋਰੋਨਾ ਜਾਂਚ 'ਚ ਪਿਛਲੇ ਕੁਝ ਦਿਨਾਂ 'ਚ ਆਈ ਤੇਜ਼ੀ ਨਾਲ ਕੁੱਲ ਜਾਂਚ ਦਾ ਅੰਕੜਾ 643504 'ਤੇ ਪਹੁੰਚ ਗਿਆ।
ਕੋਰੋਨਾ ਆਫ਼ਤ: ਦੁਨੀਆ ਭਰ 'ਚ ਤੀਜੇ ਨੰਬਰ 'ਤੇ ਪੁੱਜਾ ਭਾਰਤ, ਮਰੀਜ਼ਾਂ ਦਾ ਅੰਕੜਾ 7 ਲੱਖ ਦੇ ਕਰੀਬ
NEXT STORY