ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ ਨੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਵਿਰੁੱਧ ਅਪਰਾਧਿਕ ਮਾਣਹਾਨੀ ਮਾਮਲੇ ਦੀ ਕਾਰਵਾਈ ’ਤੇ ਸ਼ੁੱਕਰਵਾਰ ਰੋਕ ਲਾ ਦਿੱਤੀ। ਵਿਸ਼ੇਸ਼ ਜੱਜ ਵਿਸ਼ਾਲ ਨੇ ਅਗਲੇ ਹੁਕਮਾਂ ਤੱਕ ਮੈਜਿਸਟਰੇਟ ਅਦਾਲਤ ’ਚ ਕਾਰਵਾਈ ’ਤੇ ਇਹ ਰੋਕ ਲਾਈ। ਮੈਜਿਸਟ੍ਰੇਟ ਅਦਾਲਤ ਨੇ ਭਾਜਪਾ ਦੇ ਇਕ ਨੇਤਾ ਵੱਲੋਂ ਦਾਇਰ ਸ਼ਿਕਾਇਤ ’ਤੇ ਆਤਿਸ਼ੀ ਨੂੰ ਸੰਮਨ ਜਾਰੀ ਕੀਤਾ ਸੀ।
ਭਾਜਪਾ ਨੇਤਾ ਨੇ ਆਤਿਸ਼ੀ ’ਤੇ ਉਨ੍ਹਾਂ ਦੀ ਮਾਣਹਾਨੀ ਕਰਨ ਦਾ ਦੋਸ਼ ਲਾਇਆ ਸੀ। ਵਿਸ਼ੇਸ਼ ਜੱਜ ਨੇ ਆਤਿਸ਼ੀ ਵੱਲੋਂ ਦਾਇਰ ਪਟੀਸ਼ਨ ’ਤੇ ਇਹ ਹੁਕਮ ਦਿੱਤਾ। ਆਤਿਸ਼ੀ ਨੇ ਉਕਤ ਮਾਮਲੇ ’ਚ ਸੰਮਨ ਜਾਰੀ ਕਰਨ ਵਾਲੀ ਮੈਜਿਸਟ੍ਰੇਟ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ
ਟਰੇਨ ਦੀ ਸੀਟ ਨੂੰ ਲੈ ਕੇ ਭਿੜ ਗਏ ਯਾਤਰੀ, ਨਾਬਾਲਗ ਨੇ ਸ਼ਰੇਆਮ ਚਾਕੂ ਮਾਰ ਕਰ'ਤਾ ਕਤਲ
NEXT STORY