ਨਵੀਂ ਦਿੱਲੀ- ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਕੋਰੋਨਾ ਨਾਲ ਪੀੜਤ ਹੋ ਗਏ ਹਨ ਅਤੇ ਉਨ੍ਹਾਂ ਦੇ ਹਲਕੇ ਲੱਛਣ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਘਰ ਏਕਾਂਤਵਾਸ 'ਚ ਰਹਿੰਦੇ ਹੋਏ ਕੰਮ ਜਾਰੀ ਰੱਖਣਗੇ ਅਤੇ ਦਿੱਲੀ ਦੇ ਹਾਲਾਤ 'ਤੇ ਨਜ਼ਰ ਰੱਖਣਗੇ। ਉਨ੍ਹਾਂ ਨੇ ਟਵੀਟ ਕੀਤਾ,''ਮੈਂ ਕੋਰੋਨਾ ਨਾਲ ਪੀੜਤ ਹੋ ਗਿਆ ਹਾਂ। ਮੈਨੂੰ ਇਨਫੈਕਸ਼ਨ ਦੇ ਹਲਕੇ ਲੱਛਣ ਹਨ। ਲੱਛਣ ਦਿੱਸੇ ਸ਼ੁਰੂ ਹੁੰਦੇ ਹੀ ਮੈਂ ਏਕਾਂਤਵਾਸ 'ਚ ਚੱਲਾ ਗਿਆ। ਮੇਰੇ ਸੰਪਰਕ 'ਚ ਜੋ ਵੀ ਆਏ ਸੀ, ਉਨ੍ਹਾਂ ਦੀ ਵੀ ਜਾਂਚ ਕੀਤੀ ਗਈ ਹੈ। ਮੈਂ ਆਪਣੇ ਘਰ ਤੋਂ ਹੀ ਕੰਮ ਜਾਰੀ ਰੱਖਾਂਗਾ ਅਤੇ ਦਿੱਲੀ 'ਚ ਹਾਲਾਤ 'ਤੇ ਨਜ਼ਰ ਰੱਖਾਂਗਾ।''
ਉਪ ਰਾਜਪਾਲ ਨੇ ਪਿਛਲੇ ਮਹੀਨੇ ਤੀਰਥ ਰਾਮ ਸ਼ਾਹ ਹਸਪਤਾਲ 'ਚ ਆਪਣੀ ਪਤਨੀ ਨਾਲ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖੁਰਾਕ ਲਈ ਸੀ। ਦੱਸਣਯੋਗ ਹੈ ਕਿ ਦਿੱਲੀ 'ਚ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਲਗਾਤਾਰ ਹਾਲਾਤ ਵਿਗੜ ਰਹੇ ਹਨ। ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਵੀਰਵਾਰ (29 ਅਪ੍ਰੈਲ) ਨੂੰ ਕੋਰੋਨਾ ਵਾਇਰਸ ਦੇ 24,235 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 395 ਹੋਰ ਮਰੀਜ਼ਾਂ ਦੀ ਮੌਤ ਦਰਜ ਕੀਤੀ ਗਈ। ਬੀਤੇ 24 ਘੰਟਿਆਂ 'ਚ 25,615 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਦਿੱਲੀ 'ਚ ਕੋਰੋਨਾ ਦੇ ਸਰਗਰਮ ਮਾਮਲੇ 97,977 ਹਨ। ਦਿੱਲੀ 'ਚ ਕੋਰੋਨਾ ਦਾ ਪਾਜ਼ੇਟਿਵਿਟੀ ਰੇਟ ਵੱਧ ਕੇ 32.82 ਫੀਸਦੀ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਬੈਂਗਲੁਰੂ ’ਚ ਕੋਵਿਡ-19 ਤੋਂ ਪੀੜਤ 3000 ਲੋਕ ‘ਲਾਪਤਾ’, ਕਈਆਂ ਨੇ ਮੋਬਾਇਲ ਕੀਤੇ ਬੰਦ
ਚੋਣ ਕਮਿਸ਼ਨ ਨੇ ਹਾਈ ਕੋਰਟ ਨੂੰ ਕੀਤੀ ਮੀਡੀਆ ਰਿਪੋਰਟਿੰਗ ’ਤੇ ਰੋਕ ਲਗਾਉਣ ਦੀ ਅਪੀਲ
NEXT STORY