ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਕੁਲੇਸਰਾ ਪਿੰਡ ਦੀ ਸੰਜੇ ਵਿਹਾਰ ਕਲੋਨੀ 'ਚ ਦਿੱਲੀ ਦੇ ਇਕ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਡਾਕਟਰ ਦੀ ਲਾਸ਼ ਇਕ ਕਮਰੇ 'ਚ ਖੂਨ ਨਾਲ ਲੱਥਪੱਥ ਮਿਲੀ। ਡਾਕਟਰ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਹਨ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਨੂੰ ਸ਼ੱਕ ਹੈ ਕਿ ਘਰ 'ਚ ਕਿਰਾਏ 'ਤੇ ਰਹਿਣ ਵਾਲੇ ਇਕ ਆਦਮੀ ਅਤੇ ਇਕ ਔਰਤ ਨੇ ਡਾਕਟਰ ਦਾ ਕਤਲ ਕੀਤਾ ਹੈ। ਦੋਸ਼ੀ ਔਰਤ ਅਤੇ ਆਦਮੀ ਨੇ ਤਿੰਨ ਦਿਨ ਪਹਿਲਾਂ ਹੀ ਕੁਲੇਸਰਾ ਪਿੰਡ 'ਚ ਸਥਿਤ ਡਾਕਟਰ ਦੇ ਘਰ ਨੂੰ ਕਿਰਾਏ 'ਤੇ ਲਿਆ ਸੀ। ਇਸ ਘਟਨਾ ਤੋਂ ਬਾਅਦ ਦੋਵੇਂ ਫਰਾਰ ਹਨ। ਪੁਲਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਜਾਂਚ ਕਰ ਰਹੀ ਹੈ। ਨੋਇਡਾ ਦੀ ਪੁਲਸ ਕਮਿਸ਼ਨਰ ਲਕਸ਼ਮੀ ਸਿੰਘ ਦੇ ਮੀਡੀਆ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਡਾਕਟਰ ਦਿਨੇਸ਼ ਗੌੜ (50) ਵਜੋਂ ਹੋਈ ਹੈ। ਡਾ. ਦਿਨੇਸ਼ ਆਪਣੇ ਪਰਿਵਾਰ ਨਾਲ ਦਿੱਲੀ ਦੇ ਪਾਕੇਟ-ਡੀ ਕੁੰਡਲੀ 'ਚ ਰਹਿੰਦੇ ਸਨ। ਉਨ੍ਹਾਂ ਦਾ ਗ੍ਰੇਟਰ ਨੋਇਡਾ ਦੇ ਕੁਲੇਸਰਾ ਪਿੰਡ ਦੀ ਸੰਜੇ ਵਿਹਾਰ ਕਲੋਨੀ 'ਚ ਇਕ ਘਰ ਹੈ। ਜਿੱਥੇ ਉਸ ਨੇ ਕਿਰਾਏ 'ਤੇ ਇਕ ਕਮਰਾ ਬਣਾਇਆ ਹੈ। ਇਸੇ ਘਰ ਦੇ ਇਕ ਕਮਰੇ 'ਚ ਉਨ੍ਹਾਂ ਨੇ ਆਪਣਾ ਅਸਥਾਈ ਵਿਸ਼ਰਾਮ ਰੂਮ ਬਣਾਇਆ ਗਿਆ ਹੈ।
ਡਾਕਟਰ ਦਿਨੇਸ਼ ਗੌੜ 25 ਜਨਵਰੀ ਦੀ ਸ਼ਾਮ ਨੂੰ ਆਪਣੇ ਗ੍ਰੇਟਰ ਨੋਇਡਾ ਦੇ ਕੁਲੇਸਰਾ ਸਥਿਤ ਘਰ ਦਿੱਲੀ ਤੋਂ ਆਏ ਸਨ। ਉਨ੍ਹਾਂ ਦੇ ਬੇਟੇ ਨੇ 26 ਜਨਵਰੀ ਨੂੰ ਉਨ੍ਹਾਂ ਨੂੰ ਫੋਨ ਕੀਤਾ ਤਾਂ ਕੋਈ ਜਵਾਬ ਨਹੀਂ ਮਿਲਿਆ। ਉਹ ਦੇਰ ਰਾਤ ਨੂੰ ਜਦੋਂ ਘਰ ਪਹੁੰਚਿਆ ਤਾਂ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਮਿਲਿਆ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਡਾਕਟਰ ਦੇ ਬੇਟੇ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਪਿਤਾ ਖੂਨ ਨਾਲ ਲੱਥਪੱਥ ਪਏ ਸਨ। ਇਸ 'ਤੇ ਬੇਟੇ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਤਿੰਨ ਦਿਨ ਪਹਿਲੇ ਹੀ ਇਕ ਪੁਰਸ਼ ਅਤੇ ਔਰਤ ਨੂੰ ਉਨ੍ਹਾਂ ਨੇ ਕੁਲੇਸਰਾ 'ਚ ਸਥਿਤ ਆਪਣੇ ਘਰ ਕਿਰਾਏ 'ਤੇ ਕਮਰਾ ਦਿੱਤਾ ਸੀ। ਘਟਨਾ ਦੇ ਬਾਅਦ ਤੋਂ ਦੋਵੇਂ ਕਿਰਾਏਦਾਰ ਫਰਾਰ ਹਨ। ਪੁਲਸ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਅਤੇ ਟੀਮ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਘਟਨਾ ਦਾ ਖੁਲਾਸਾ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਣਤੰਤਰ ਦਿਵਸ 'ਤੇ ਭਾਰੀ ਗਿਣਤੀ 'ਚ ਸ਼ਰਧਾਲੂਆਂ ਨੇ ਰਾਮਲੱਲਾ ਦੇ ਕੀਤੇ ਦਰਸ਼ਨ
NEXT STORY