ਨਵੀਂ ਦਿੱਲੀ- ਦਿੱਲੀ ਵਿਖੇ ਲਾਲ ਕਿਲ੍ਹਾ ਮੈਦਾਨ 'ਚ ਦਿੱਲੀ ਫਤਹਿ ਦਿਵਸ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦਿਵਸ ਦੀ ਸ਼ੁਰੂਆਤ ਨਾਲ ਪਹਿਲੇ ਦਿਨ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ 'ਚ ਪ੍ਰਸਿੱਧ ਰਾਗੀ ਜਥਿਆਂ ਵਲੋਂ ਕੀਰਤਨ ਸਰਵਣ ਕਰਵਾਇਆ ਗਿਆ। ਸ਼ਬਦ ਕੀਰਤਨ ਕਰ ਕੇ ਸੰਗਤ ਨਿਹਾਲ ਹੋਈ। ਇਸ ਸਮਾਗਮ 'ਚ ਪੰਜਾਬ ਦੇ ਕਈ ਕਾਰ ਸੇਵਾ ਅਤੇ ਸੰਤ ਸਮਾਜ ਵਲੋਂ ਕਈ ਰਾਗੀ ਜਥਿਆਂ ਦੇ ਮੁਖੀਆਂ ਨੇ ਆਪਣੀ ਹਾਜ਼ਰੀ ਭਰੀ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਸ ਸਾਲ ਦਿੱਲੀ ਫਤਿਹ ਦਿਵਸ ਪ੍ਰੋਗਰਾਮ ਸਿੱਖ ਯੋਧਿਆਂ ਅਕਾਲੀ ਬਾਬਾ ਫੂਲਾ ਸਿੰਘ ਦੇ 200ਵੇਂ ਬਲੀਦਾਨ ਦਿਹਾੜੇ ਅਤੇ ਬਾਬਾ ਜੱਸਾ ਸਿੰਘ ਰਾਮਗੜੀਆਂ ਦੀ 300ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ। ਕਾਲਕਾ ਨੇ ਕਿਹਾ ਕਿ ਇਹ ਸਮੇਂ ਦੀ ਮੰਗ ਹੈ ਕਿ ਅਸੀਂ ਸਾਰੇ ਗੁਰੂ ਸਾਹਿਬਾਨ ਅਤੇ ਆਪਣੇ ਯੋਧਿਆਂ ਨਾਲ ਜੁੜੇ ਦਿਨ ਇਸ ਤਰ੍ਹਾਂ ਮਨਾਈਏ, ਜਿਸ ਨਾਲ ਨਵੀਂ ਪੀੜ੍ਹੀ ਨੂੰ ਮਹਾਨ ਵਿਰਾਸਤ ਦੀ ਜਾਣਕਾਰੀ ਮਿਲ ਸਕੇ। ਉਨ੍ਹਾਂ ਨੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ 'ਤੇ ਜ਼ੋਰ ਦਿੱਤਾ।
ਕਾਲਕਾ ਨੇ ਅੱਗੇ ਕਿਹਾ ਕਿ ਮੈਂ ਸੰਗਤ ਦਾ ਧੰਨਵਾਦ ਕਰਦਾ ਹਾਂ, ਜੋ ਵੱਡੇ ਹਜ਼ੂਮ ਨਾਲ ਨਤਮਸਤਕ ਹੋਣ ਪਹੁੰਚੀਆਂ ਹਨ। ਅੱਜ ਲਾਲ ਕਿਲ੍ਹੇ 'ਤੇ ਦਿੱਲੀ ਫਤਿਹ ਦਿਵਸ ਦਾ ਆਯੋਜਨ ਕੀਤਾ ਗਿਆ। ਅਸੀਂ ਹਰ ਸਾਲ ਇਹ ਦਿਵਸ ਮਨਾਉਣ ਦੀ ਕੋਸ਼ਿਸ਼ ਕਰਦੇ ਹਾਂ।
ਕੋਰੋਨਾ ਕਾਰਨ ਪਿਛਲੇ ਸਮੇਂ ਦੌਰਾਨ ਇਹ ਸਮਾਗਮ ਨਹੀਂ ਹੋ ਸਕਿਆ। 3 ਸਾਲਾਂ ਬਾਅਦ ਅਸੀਂ ਅੱਜ ਇਹ ਸਮਾਗਮ ਮਨਾ ਰਹੇ ਹਾਂ। ਸੰਤ ਸਮਾਜ ਨੇ ਆਪਣਾ ਯੋਗਦਾਨ ਪਾਇਆ ਹੈ, ਉਨ੍ਹਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਇਹ ਸਮਾਗਮ ਬਾਬਾ ਫੂਲਾ ਸਿੰਘ ਦੇ 200ਵੇਂ ਬਲੀਦਾਨ ਦਿਹਾੜੇ ਅਤੇ ਬਾਬਾ ਜੱਸਾ ਸਿੰਘ ਰਾਮਗੜੀਆਂ ਦੀ 300ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਹੈ।
ਲੋਕਾਂ ਨੂੰ ਮੁਫ਼ਤ ਹੈਲਮੇਟ ਵੰਡਣ ਲਈ ਇਸ ਸ਼ਖਸ ਨੇ ਖਰਚ ਕੀਤੀ ਪੂਰੀ ਕਮਾਈ, ਭਾਵੁਕ ਕਰਨ ਵਾਲੀ ਹੈ ਵਜ੍ਹਾ
NEXT STORY