ਨਵੀਂ ਦਿੱਲੀ-ਲਾਕਡਾਊਨ ਦੇ ਚੌਥੇ ਪੜਾਅ 'ਚ ਢਿੱਲ ਮਿਲਦਿਆਂ ਹੀ ਦਿੱਲੀ ਦੇ ਨਾਲ ਲੱਗਦੇ ਨੋਇਡਾ ਅਤੇ ਗਾਜੀਆਬਾਦ ਦੀ ਸੀਮਾ 'ਤੇ ਫਿਰ ਜਾਮ ਦੀ ਸਮੱਸਿਆ ਸਤਾਉਣ ਲੱਗੀ ਹੈ। ਸਵੇਰ ਤੋਂ ਹੀ ਗਾਜੀਪੁਰ ਬਾਰਡਰ ਅਤੇ ਕਾਲਿੰਦੀ ਕੁੰਜ ਰੂਟ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕਾਲਿੰਦੀ ਕੁੰਜ ਰੂਟ ਤੋਂ ਕਾਫੀ ਲੋਕ ਦਿੱਲੀ ਤੋਂ ਨੋਇਡਾ ਜਾਂਦੇ ਹਨ।
ਇਸ ਦੇ ਨਾਲ ਹੀ ਗਾਜੀਪੁਰ ਬਾਰਡਰ ਤੋਂ ਵੀ ਵੱਡੀ ਗਿਣਤੀ 'ਚ ਨੌਕਰੀ ਪੇਸ਼ਾ ਲੋਕ ਗਾਜੀਆਬਾਦ ਅਤੇ ਨੋਇਡਾ ਲਈ ਜਾਂਦੇ ਹਨ। ਅਜਿਹੇ 'ਚ ਅੱਜ ਭਾਵ ਵੀਰਵਾਰ ਸਵੇਰ ਤੋਂ ਹੀ ਇਨ੍ਹਾਂ ਦੋਵਾਂ ਮਾਰਗਾਂ 'ਤੇ ਲੰਬਾ ਜਾਮ ਲੱਗ ਗਿਆ। ਇਸ ਤੋਂ ਪਹਿਲਾਂ 19 ਅਤੇ 20 ਮਈ ਨੂੰ ਵੀ ਇਨ੍ਹਾਂ ਇਲਾਕਿਆਂ 'ਚ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਸੀ।
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਵੀ ਲਾਕਡਾਊਨ 4.0 ਦੌਰਾਨ ਗੱਡੀਆਂ ਦੀ ਆਵਾਜਾਈ 'ਚ ਮਿਲੀ ਛੋਟ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦੀਆਂ ਕਈ ਸੜਕਾਂ ਅਤੇ ਮਾਰਗਾਂ 'ਤੇ ਟ੍ਰੈਫਿਕ ਜਾਮ ਦੀ ਸਮੱਸਿਆ ਵੱਧ ਗਈ ਸੀ। ਜਾਣਕਾਰੀ ਮੁਤਾਬਕ ਦਿੱਲੀ ਤੋਂ ਨੋਇਡਾ ਨੂੰ ਜਾਣ ਵਾਲੇ ਰੂਟ 'ਤੇ ਕਾਲਿੰਦੀ ਕੁੰਜ ਦੇ ਕੋਲ ਲੰਬਾ ਜਾਮ ਲੱਗਾ ਸੀ। ਇਸ ਜਾਮ 'ਚ ਵੱਡੀ ਗਿਣਤੀ 'ਚ ਗੱਡੀਆਂ ਫਸੀਆਂ ਹੋਈਆਂ ਸੀ। ਇਸ ਕਾਰਨ ਲੋਕ ਕਾਫੀ ਪਰੇਸ਼ਾਨ ਸੀ। ਇੱਥੇ ਇਕ ਕਾਰ ਡਰਾਈਵਰ ਨੇ ਦੱਸਿਆ ਹੈ ਕਿ ਉਹ ਇਕ ਘੰਟੇ ਤੋਂ ਇੱਥੇ ਜਾਮ 'ਚ ਫਸੇ ਹੋਏ ਹਨ ਪਰ ਗੱਡੀਆਂ ਮੁਸ਼ਕਿਲ ਨਾਲ ਅੱਗੇ ਵੱਧ ਰਹੀਆਂ ਹਨ।
ਕੁਪਵਾੜਾ 'ਚ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀ ਗ੍ਰਿਫਤਾਰ
NEXT STORY