ਨਵੀਂ ਦਿੱਲੀ- ਦੇਸ਼ ਦੇ ਕਈ ਸੂਬਿਆਂ 'ਚ ਸਾਹਮਣੇ ਆ ਚੁਕੇ ਬਰਡ ਫ਼ਲੂ ਦੇ ਮਾਮਲਿਆਂ ਨੂੰ ਲੈ ਕੇ ਹੁਣ ਦਿੱਲੀ ਲਈ ਇਕ ਰਾਹਤ ਭਰੀ ਖ਼ਬਰ ਹੈ। ਰਾਜਧਾਨੀ ਦੇ ਐਨਿਮਲ ਹਸਬੈਂਡਰੀ ਵਿਭਾਗ ਅਨੁਸਾਰ, ਦਿੱਲੀ ਦੀ ਗਾਜੀਪੁਰ ਮੁਰਗਾ ਮੰਡੀ ਤੋਂ ਜਲੰਧਰ ਭੇਜੇ ਗਏ 100 ਸੈਂਪਲ ਨੈਗੇਟਿਵ ਪਾਏ ਗਏ ਹਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਸੈਂਪਲ 'ਚ ਬਰਡ ਫ਼ਲੂ ਦੀ ਪੁਸ਼ਟੀ ਨਹੀਂ ਹੋਈ ਹੈ। ਦਿੱਲੀ ਦੇ ਸੰਜੇ ਝੀਲ 'ਚ ਬਰਡ ਫ਼ਲੂ ਦੀ ਪੁਸ਼ਟੀ ਤੋਂ ਪਹਿਲਾਂ ਗਾਜੀਪੁਰ ਮੰਡੀ ਤੋਂ ਰੈਂਡਮ ਸੈਂਪਲ ਜਲੰਧਰ ਭੇਜੇ ਗਏ ਸਨ। ਹਾਲਾਂਕਿ ਹੁਣ ਵੀ ਐਨਿਮਲ ਹਸਬੈਂਡਰੀ ਵਿਭਾਗ ਦੀ ਟੀਮ ਅਲਰਟ 'ਤੇ ਹੈ ਅਤੇ ਵੱਖ-ਵੱਖ ਇਲਾਕਿਆਂ ਤੋਂ ਰੈਂਡਮ ਸੈਂਪਲ ਜੁਟਾ ਰਹੀ ਹੈ।
ਇਹ ਵੀ ਪੜ੍ਹੋ : ਦੇਸ਼ ਦੇ 10 ਸੂਬਿਆਂ ’ਚ ‘ਬਰਡ ਫਲੂ’ ਦਾ ਕਹਿਰ, ਰਾਜਸਥਾਨ ’ਚ 443 ਹੋਰ ਪੰਛੀਆਂ ਦੀ ਮੌਤ
10 ਦਿਨਾਂ ਲਈ ਪੋਲਟਰੀ ਬਜ਼ਾਰ ਕਰ ਦਿੱਤਾ ਸੀ ਬੰਦ
ਦਿੱਲੀ 'ਚ ਕਾਂਵਾਂ ਅਤੇ ਬਤੱਖ਼ਾਂ ਦੇ ਨਮੂਨਿਆਂ 'ਚ ਬਰਡ ਫ਼ਲੂ ਦੀ ਪੁਸ਼ਟੀ ਹੋਣ ਦੇ 3 ਦਿਨਾਂ ਬਾਅਦ ਇਹ ਨਤੀਜੇ ਆਏ ਹਨ। ਕਾਂਵਾਂ ਅਤੇ ਬਤੱਖ਼ਾਂ ਦੇ ਨਮੂਨਿਆਂ 'ਚ ਬਰਡ ਫ਼ਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਦਿੱਲੀ ਸਰਕਾਰ ਨੇ ਬੀਤੇ ਸੋਮਵਾਰ ਸ਼ਹਿਰ ਦੇ ਬਾਹਰੋਂ ਲਿਆਏ ਜਾਣ ਵਾਲੇ ਪੈਕੇਟ ਬੰਦ ਚਿਕਨ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਸੀ। ਸਰਕਾਰ ਦੇ ਚੌਕਸੀ ਵਜੋਂ 10 ਦਿਨਾਂ ਲਈ ਪੋਲਟਰੀ ਬਜ਼ਾਰ ਵੀ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ : 50ਵੇਂ ਦਿਨ ’ਚ ਪੁੱਜਾ ਕਿਸਾਨੀ ਘੋਲ, ‘ਟਰੈਕਟਰ ਮਾਰਚ’ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਸਾਰੇ ਨਮੂਨੇ ਆਏ ਨੈਗੇਟਿਵ
ਪਸ਼ੂ ਪਾਲਣ ਇਕਾਈ ਦੇ ਸੀਨੀਅਰ ਅਧਿਕਾਰੀ ਰਾਕੇਸ਼ ਸਿੰਘ ਨੇ ਕਿਹਾ,''ਬੁੱਧਵਾਰ ਨੂੰ 104 ਨਮੂਨਿਆਂ ਦੇ ਨਤੀਜੇ ਆਏ, ਇਨ੍ਹਾਂ 'ਚੋਂ 100 ਨਮੂਨੇ ਗਾਜ਼ੀਪੁਰ ਮੰਡੀ 'ਚ 35 ਪੋਲਟਰੀ ਪੰਛੀਆਂ ਦੇ ਸਨ। ਸਾਰੇ ਨਮੂਨਿਆਂ 'ਚ ਇਨਫ਼ੈਕਸ਼ਨ ਨਹੀਂ ਹੋਣ ਦੀ ਪੁਸ਼ਟੀ ਹੋਈ ਹੈ।'' ਉਨ੍ਹਾਂ ਨੇ ਕਿਹਾ,''ਇਸ ਦਾ ਅਰਥ ਇਹ ਹੋਇਆ ਕਿ ਦਿੱਲੀ 'ਚ ਪੋਲਟਰੀ ਪੰਛੀਆਂ 'ਚ ਏਵੀਅਨ ਇੰਫਲੂਐਂਜਾ ਨਹੀਂ ਫੈਲਿਆ ਹੈ।'' ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ, ਬਗਲਿਆਂ ਦੇ 4 ਨਮੂਨੇ ਹਸਤਸਾਲ ਪਾਰਕ ਤੋਂ ਲਏ ਗਏ ਸਨ ਅਤੇ ਇਨ੍ਹਾਂ 'ਚ ਇਨਫ਼ੈਕਸ਼ਨ ਦੀ ਪੁਸ਼ਟੀ ਹੋਣ ਦਾ ਖ਼ਦਸ਼ਾ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਬੰਬ ਨਕਾਰਾ ਕਰਨ ਲਈ ਭਾਰਤੀ ਫ਼ੌਜ ਦੇ ਕੈਪਟਨ ਨੇ ਤਿਆਰ ਕੀਤਾ ਖ਼ਾਸ ਯੰਤਰ
NEXT STORY