ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਕਿਰਾਏ ਦੇ ਮਕਾਨ 'ਤੇ ਰਹਿਣ ਵਾਲੇ ਲੋਕਾਂ ਨੂੰ ਦਿੱਲੀ ਸਰਕਾਰ ਆਉਣ ਵਾਲੇ ਦਿਨਾਂ 'ਚ ਵੱਡੀ ਰਾਹਤ ਦੇਣ ਦੀ ਤਿਆਰੀ ਕਰ ਰਹੀ ਹੈ। ਦਰਅਸਲ, ਵੀਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਇਕ ਮੀਟਿੰਗ ਹੋਈ, ਜਿਸ 'ਚ ਬਿਜਲੀ ਵਿਭਾਗ ਨੇ ਇਹ ਸੁਝਾਅ ਦਿੱਤਾ ਹੈ ਕਿ ਕਿਰਾਏਦਾਰਾਂ ਨੂੰ ਵੱਖਰੇ 'ਪੋਰਟੇਬਲ ਮੀਟਰ ਲਗਵਾਉਣ ਦੀ ਛੂਟ ਦਿੱਤੀ ਜਾਵੇ। ਇਸ 'ਚ ਉਨ੍ਹਾਂ ਕਿਰਾਏਦਾਰਾਂ ਨੂੰ ਫਾਇਦਾ ਹੋਵੇਗਾ, ਜੋ ਕਿਸੇ ਬਿਲਡਿੰਗ ਦੇ ਸਿਰਫ ਇਕ ਹੀ ਫਲੋਰ 'ਤੇ ਰਹਿੰਦੇ ਹਨ। ਯੋਜਨਾ ਲਾਗੂ ਹੋਣ ਨਾਲ ਸਿਰਫ ਉਨ੍ਹਾਂ ਨੂੰ ਉਸੇ ਫਲੋਰ ਦਾ ਬਿੱਲ ਦੇਣਾ ਹੋਵੇਗਾ।
ਸੂਤਰਾਂ ਦੇ ਮੁਤਾਬਕ, ਦਿੱਲੀ ਸਰਕਾਰ ਖੁਦ ਸਤੰਬਰ ਤੱਕ ਇਸ ਯੋਜਨਾ ਨੂੰ ਲਾਗੂ ਕਰਨਾ ਚਾਹੁੰਦੀ ਹੈ। ਹਾਲਾਂਕਿ ਪਹਿਲਾਂ ਸਰਕਾਰ ਨੂੰ ਦਿੱਲੀ ਦੇ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਤੋਂ ਇਸ ਬਾਰੇ ਹਰੀ ਝੰਡੀ ਦੀ ਉਡੀਕ ਕਰਨੀ ਹੋਵੇਗੀ। ਸੀ.ਐੈੱਮ. ਕੇਜਰੀਵਾਲ ਨੇ ਇਲਾਜ ਲਈ ਬੈਂਗਲੁਰੂ ਜਾਣ ਤੋਂ ਪਹਿਲਾਂ ਇਹ ਖਾਸ ਮੀਟਿੰਗ ਕੀਤੀ ਸੀ। ਦੱਸਣਾ ਚਾਹੁੰਦੇ ਹਾਂ ਕਿ ਦਿੱਲੀ ਸਰਕਾਰ ਦੀ ਕੁਝ ਫਾਇਲਾ 'ਤੇ ਸਾਈਨ ਲੈਣੇ ਅਤੇ ਆਈ.ਏ.ਐੈੱਸ. ਅਫ਼ਸਰਾਂ ਦੀ ਕਥਿਤ ਹੜਤਾਲ ਨੂੰ ਖਤਮ ਕਰਵਾਉਣ ਦੀ ਬੇਨਤੀ ਨੂੰ ਲੈ ਕੇ ਕੇਜਰੀਵਾਲ ਐੈੱਲ.ਜੀ. ਹਾਊਸ 'ਚ ਧਰਨੇ 'ਤੇ ਬੈਠੇ ਸਨ। ਇਸ ਧਰਨੇ 'ਚ ਦਿੱਲੀ ਸਰਕਾਰ ਦੇ ਮਨੀਸ਼ ਸਿਸੋਦੀਆ, ਗੋਪਾਲ ਰਾਏ ਅਤੇ ਸਤਿੰਦਰ ਜੈਨ ਉਨ੍ਹਾਂ ਨਾਲ ਸਨ।
ਗੁਜਰਾਤ: ਵਾਇਰਲ ਆਡੀਓ 'ਤੇ ਭੀੜ ਦੀ ਦਰਿੰਦਗੀ, ਬੱਚਾ ਚੋਰੀ ਦੇ ਸ਼ੱਕ 'ਚ 2 ਭਿਖਾਰੀਆਂ ਨੂੰ ਮਾਰਿਆ
NEXT STORY