ਨਵੀਂ ਦਿੱਲੀ— ਗੁਜਰਾਤ ਦੇ ਦੁਆਰਕਾ 'ਚ ਬੱਚਾ ਚੋਰੀ ਦੇ ਸ਼ੱਕ 'ਚ ਭੀੜ ਨੇ ਦੋ ਲੋਕਾਂ ਦੀ ਕੁੱਟਮਾਰ ਕਰ ਦਿੱਤੀ। ਗੁੱਸੇ 'ਚ ਆਈ ਭੀੜ ਦਾ ਸ਼ਿਕਾਰ ਹੋਏ ਇਹ ਦੋਵੇਂ ਲੋਕ ਬੱਚਾ ਚੋਰ ਨਹੀਂ ਭੀਖ ਮੰਗ ਵਾਲੇ ਸਨ। ਪਿਛਲੇ ਕੁਝ ਦਿਨਾਂ ਤੋਂ ਇਕ ਆਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਜਾਮਨਗਰ ਅਤੇ ਦੁਆਰਕਾ 'ਚ ਬੱਚਾ ਚੋਰੀ ਗੈਂਗ ਸਰਗਰਮ ਹੈ। ਇਹ ਦੋਵੇਂ ਲੋਕ ਇਸੀ ਅਫਵਾਹ ਦਾ ਸ਼ਿਕਾਰ ਹੋਏ।
ਪੁਲਸ ਦਾ ਕਹਿਣਾ ਹੈ ਕਿ ਗੁਜਰਾਤ 'ਚ ਇਸ ਤਰ੍ਹਾਂ ਦਾ ਕੋਈ ਗਿਰੋਹ ਸਰਗਰਮ ਨਹੀਂ ਹੈ। ਪੁਲਸ ਨੇ ਲੋਕਾਂ ਤੋਂ ਅਜਿਹੀ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ। ਦੋ ਲੋਕਾਂ ਦੀ ਕੁੱਟਮਾਰ 'ਤੇ ਪੁਲਸ ਹੁਣ ਤੱਕ ਕੁਝ ਨਹੀਂ ਕਰ ਸਕੀ ਹੈ। ਇਸ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਤਿੰਨ-ਚਾਰ ਦਿਨ ਤੋਂ ਇਕ ਆਡੀਓ ਵਾਇਰਲ ਹੋ ਰਿਹਾ ਸੀ, ਜਿਸ 'ਚ ਜਾਮਨਗਰ ਅਤੇ ਦੁਆਰਕਾ 'ਚ 300 ਬੱਚੇ ਚੋਰੀ ਕਰਨ ਵਾਲਾ ਗੈਂਗ ਸਰਗਰਮ ਦਿਖਾਇਆ ਗਿਆ।
8 ਜੂਨ ਨੂੰ ਅਸਾਮ 'ਚ ਲੋਕਾਂ ਨੇ ਸ਼ੁੱਕਰਵਾਰ ਰਾਤੀ ਬੱਚਾ ਚੋਰੀ ਕਰਨ ਦੇ ਸ਼ੱਕ 'ਤੇ 2 ਵਿਅਕਤੀਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਬੱਚਾ ਚੋਰੀ ਕਰਨ ਵਾਲੇ ਗੈਂਗ ਦੀ ਅਫਵਾਹ ਸੋਸ਼ਲ ਮੀਡੀਆ 'ਤੇ ਫੈਲਣ ਦੇ ਬਾਅਦ ਭੀੜ ਨੇ ਇਨ੍ਹਾਂ ਦੋਵਾਂ 'ਤੇ ਹਮਲਾ ਕੀਤਾ। ਇਹ ਦੋਵੇਂ ਗੁਵਾਹਾਟੀ ਤੋਂ ਆਏ ਸੀ।
ਕੇਜਰੀਵਾਲ ਦੀ ਵਧੀ ਸ਼ੂਗਰ, ਇਲਾਜ ਲਈ ਗਏ ਬੈਂਗਲੁਰੂ
NEXT STORY