ਨੈਸ਼ਨਲ ਡੈਸਕ– ਦਿੱਲੀ ਹਾਈ ਕੋਰਟ ਨੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਿੱਤੇ ਗਏ ਨੋਟਿਸ ’ਤੇ ਬੁੱਧਵਾਰ ਨੂੰ ਅੰਤਰਿਮ ਰੋਕ ਲਗਾ ਦਿੱਤੀ। ਜਸਟਿਸ ਸਿਧਾਰਥ ਮ੍ਰਿਦੁਲ ਅਤੇ ਜਸਟਿਸ ਹਰੀਰਾਮ ਭੰਬਾਨੀ ਦੀ ਬੈਂਚ ਦੇ ਸਾਹਮਣੇ ਇਹ ਮਾਮਲਾ ਸੁਣਵਾਈ ਲਈ ਆਇਆ। ਅਦਾਲਤ ਨੇ ਈ.ਡੀ. ਨੂੰ ਕਿਹਾ ਕਿ ਉਨ੍ਹਾਂ ਨੂੰ ਵਿਅਕੀਗਤ ਰੂਪ ਨਾਲ ਪੇਸ਼ ਹੋਣ ਲਈ ਦਬਾਅ ਨਾ ਬਣਾਉਣ ਅਤੇ ਮਾਮਲੇ ’ਚ ਸੁਣਵਾਈ ਦੀ ਅਗਲੀ ਤਾਰੀਖ਼ 19 ਮਾਰਚ ਤੈਅ ਕੀਤੀ।
ਮੁਫਤੀ ਦੇ ਵਕੀਲ ਐੱਸ. ਪ੍ਰਸੰਨਾ ਨੇ ਕਿਹਾ ਕਿ ਪੀ.ਡੀ.ਪੀ. ਨੇ ਪੇਸ਼ ਹੋਣ ਲਈ ਈ.ਡੀ. ਵਲੋਂ ਜਾਰੀ ਸਮਨ ਨੂੰ 15 ਮਾਰਚ ਨੂੰ ਚੁਣੌਤੀ ਦਿੱਤੀ ਸੀ। ਮੁਫਤੀ ਦੇ ਵਕੀਲ ਨੇ ਕਿਹਾ ਕਿ ਇਹ ਨਹੀਂ ਦੱਸਿਆ ਗਿਆ ਕਿ ਕਿਸ ਜਾਂਚ ਲਈ ਸਿਲਸਿਲੇ ’ਚ ਉਨ੍ਹਾਂ ਨੂੰ ਸਨਮ ਕੀਤਾ ਗਿਆ ਹੈ ਅਤੇ ਅਦਾਲਤ ਨੂੰ ਸਮਨ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਸੀ।
‘ਅਗਨੀ ਪ੍ਰੀਖਿਆ’ ’ਚ ਪਾਸ ਹੋਈ ਖੱਟੜ ਸਰਕਾਰ, ਕਾਂਗਰਸ ਦਾ ‘ਬੇਭਰੋਸਗੀ ਮਤਾ’ ਡਿੱਗਿਆ
NEXT STORY