ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤ ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਵਲੋਂ ਵੱਡੀ ਰਾਹਤ ਮਿਲੀ ਹੈ। ਦਰਅਸਲ ਉਨ੍ਹਾਂ 'ਤੇ ਦੋ ਵੋਟਰ ਆਈਡੀ ਕਾਰਡ ਰੱਖਣ ਦਾ ਦੋਸ਼ ਹੈ। ਇਸ ਮਾਮਲੇ 'ਚ ਟਰਾਇਲ ਕੋਰਟ ਨੇ ਸੁਨੀਤਾ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਸੀ। ਜਿਸ 'ਤੇ ਦਿੱਲੀ ਹਾਈ ਕੋਰਟ ਨੇ ਰੋਕ ਲੱਗਾ ਦਿੱਤੀ ਹੈ। ਇਹ ਮਾਮਲਾ ਭਾਜਪਾ ਨੇਤਾ ਹਰੀਸ਼ ਖੁਰਾਨਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ। ਸੁਨੀਤਾ ਨੂੰ 28 ਅਗਸਤ 2023 ਨੂੰ ਸੰਮਨ ਜਾਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਗੁਰੂ ਘਰਾਂ ਖ਼ਿਲਾਫ ਟਿੱਪਣੀ ਕਰਨ ਵਾਲੇ ਸੰਦੀਪ ਦਾਇਮਾ ਨੂੰ ਭਾਜਪਾ ਨੇ ਪਾਰਟੀ 'ਚੋਂ ਕੱਢਿਆ
ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ 29 ਅਗਸਤ ਨੂੰ ਤੀਸ ਹਜ਼ਾਰੀ ਜ਼ਿਲ੍ਹਾ ਅਦਾਲਤ ਨੇ ਦਿੱਲੀ ਭਾਜਪਾ ਆਗੂ ਹਰੀਸ਼ ਖੁਰਾਣਾ ਦੀ ਸ਼ਿਕਾਇਤ 'ਤੇ ਸੁਣਵਾਈ ਕਰਦੇ ਹੋਏ ਇਹ ਹੁਕਮ ਦਿੱਤਾ ਸੀ। ਇਹ ਕੇਸ ਹਰੀਸ਼ ਖੁਰਾਣਾ ਨੇ 2019 ਵਿੱਚ ਦਾਇਰ ਕੀਤਾ ਸੀ। ਜਸਟਿਸ ਅਮਿਤ ਬੰਸਲ ਨੇ ਹੁਕਮ ਪਾਸ ਕੀਤਾ ਅਤੇ ਕਿਹਾ ਕਿ ਟਰਾਇਲ ਕੋਰਟ ਦੇ ਹੁਕਮ 'ਤੇ 1 ਫਰਵਰੀ 2024 ਤੱਕ ਰੋਕ ਲਾਗੂ ਰਹੇਗੀ, ਜਦੋਂ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।
ਕੀ ਹੈ ਪੂਰਾ ਮਾਮਲਾ
ਭਾਜਪਾ ਆਗੂ ਖੁਰਾਣਾ ਨੇ 2019 ਵਿਚ ਸੁਨੀਤਾ ਕੇਜਰੀਵਾਲ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਦਿੱਲੀ ਦੇ ਸਾਹਿਬਾਬਾਦ ਅਤੇ ਚਾਂਦਨੀ ਚੌਕ ਦੀ ਵੋਟਰ ਸੂਚੀ ਵਿਚ ਵੋਟਰ ਵਜੋਂ ਰਜਿਸਟਰਡ ਹੈ। ਸ਼ਿਕਾਇਤਕਰਤਾ ਹਰੀਸ਼ ਖੁਰਾਣਾ ਨੇ ਦੋਸ਼ ਲਾਇਆ ਹੈ ਕਿ ਤਜਵੀਜ਼ਸ਼ੁਦਾ ਦੋਸ਼ੀ ਨੇ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 17 ਦੀ ਉਲੰਘਣਾ ਕਰਕੇ ਦੋ ਵੱਖ-ਵੱਖ ਹਲਕਿਆਂ ਦੀ ਵੋਟਰ ਸੂਚੀ ਵਿਚ ਆਪਣਾ ਨਾਮ ਦਰਜ ਕਰਵਾ ਕੇ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 31 ਅਧੀਨ ਸਜ਼ਾਯੋਗ ਅਪਰਾਧ ਕੀਤਾ ਹੈ।
ਇਹ ਵੀ ਪੜ੍ਹੋ- ਡਾਕਟਰਾਂ ਦਾ ਕਮਾਲ, ਫੇਫੜੇ 'ਚ ਫਸੀ 4 ਸੈਂਟੀਮੀਟਰ ਦੀ ਸੂਈ ਕੱਢ ਕੇ ਬਚਾਈ ਬੱਚੇ ਦੀ ਜਾਨ
ਸੀਨੀਅਰ ਵਕੀਲ ਰੇਬੇਕਾ ਜੌਹਨ ਕੇਜਰੀਵਾਲ ਵੱਲੋਂ ਪੇਸ਼ ਹੋ ਕੇ ਹਾਈ ਕੋਰਟ ਨੂੰ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ ਦੇ ਤਹਿਤ ਅਪਰਾਧ ਉਦੋਂ ਹੀ ਸਾਹਮਣੇ ਆਉਂਦਾ ਹੈ, ਜਦੋਂ ਕੋਈ ਵਿਅਕਤੀ ਝੂਠਾ ਬਿਆਨ ਦਰਜ ਕਰਾਉਂਦਾ ਹੈ ਅਤੇ ਇਸ ਮਾਮਲੇ ਵਿਚ ਖੁਰਾਣਾ ਨੇ ਇਹ ਦਿਖਾਉਣ ਲਈ ਕੁਝ ਵੀ ਰਿਕਾਰਡ 'ਤੇ ਨਹੀਂ ਰੱਖਿਆ, ਜਿਸ ਤੋਂ ਕੀਤੇ ਗਏ ਐਲਾਨ ਝੂਠੇ ਸਾਬਤ ਹੋਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਬੰਗਲਾਦੇਸ਼ ਸਰਹੱਦ ’ਤੇ ਹੁਣ ਮਧੂ-ਮੱਖੀਆਂ ਰੋਕਣਗੀਆਂ ਅਪਰਾਧ, ਜਾਣੋ ਕੀ ਹੈ BSF ਦਾ ਪਲਾਨ
NEXT STORY