ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਆਪਣੇ ਬੱਚੇ ਦੀ ਦੇਖਭਾਲ ਲਈ ਨੌਕਰੀ ਛੱਡਣ ਵਾਲੀ ਔਰਤ ‘ਸਵੈ-ਇੱਛੁਕ ਤਿਆਗ’ ਨਹੀਂ। ਇਸ ਲਈ ਉਹ ਵੱਖ ਹੋਏ ਪਤੀ ਤੋਂ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਕਤ ਔਰਤ ਤੇ ਉਸ ਦੇ ਨਾਬਾਲਗ ਪੁੱਤਰ ਨੂੰ ਅੰਤ੍ਰਿਮ ਗੁਜ਼ਾਰਾ ਭੱਤਾ ਦੇਣ ਸੰਬੰਧੀ ਹੇਠਲੀ ਅਦਾਲਤ ਦੇ ਹੁਕਮ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਔਰਤ ਨੇ ਬੱਚੇ ਦੀ ਦੇਖਭਾਲ ਲਈ ਆਪਣੀ ਨੌਕਰੀ ਛੱਡੀ ਸੀ।
ਔਰਤ ਦੇ ਪਤੀ ਨੇ ਹਾਈ ਕੋਰਟ ’ਚ ਅਕਤੂਬਰ 2023 ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ’ਚ ਉਸ (ਪਤੀ) ਨੂੰ ਆਪਣੀ ਵੱਖ ਰਹਿ ਰਹੀ ਪਤਨੀ ਤੇ ਬੱਚੇ ਨੂੰ ਪ੍ਰਤੀ ਮਹੀਨਾ 7,500 ਰੁਪਏ ਗੁਜ਼ਾਰਾ ਭੱਤਾ ਦੇਣ ਲਈ ਕਿਹਾ ਗਿਆ ਸੀ। ਹਾਈ ਕੋਰਟ ਨੇ ਅਪੀਲਕਰਤਾ ਪਤੀ ਨੂੰ ਹਦਾਇਤ ਕੀਤੀ ਕਿ ਉਹ ਹੇਠਲੀ ਅਦਾਲਤ ਵੱਲੋਂ ਨਿਰਧਾਰਤ ਕੀਤੀ ਗਈ ਮਾਸਿਕ ਰਕਮ ਆਪਣੀ ਵੱਖ ਰਹਿ ਰਹੀ ਪਤਨੀ ਨੂੰ ਦੇਣਾ ਜਾਰੀ ਰੱਖੇ। ਨਾਲ ਹੀ ਬੱਚੇ ਲਈ ਪ੍ਰਤੀ ਮਹੀਨਾ 4,500 ਰੁਪਏ ਵੱਖਰੇ ਤੌਰ ’ਤੇ ਅਦਾ ਕੀਤੇ ਜਾਣ।
ਪਤੀ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਇਸ ਆਧਾਰ ’ਤੇ ਚੁਣੌਤੀ ਦਿੱਤੀ ਸੀ ਕਿ ਔਰਤ ਉੱਚ ਸਿੱਖਿਆ ਪ੍ਰਾਪਤ ਹੈ ਅਤੇ ਉਹ ਦਿੱਲੀ ਦੇ ਇਕ ਸਰਕਾਰੀ ਸਕੂਲ ’ਚ ਗੈਸਟ ਟੀਚਰ ਵਜੋਂ ਕੰਮ ਕਰ ਰਹੀ ਸੀ, ਜਿੱਥੋਂ ਉਹ ਟਿਊਸ਼ਨ ਫੀਸ ਸਮੇਤ 40,000 ਤੋਂ 50,000 ਰੁਪਏ ਪ੍ਰਤੀ ਮਹੀਨਾ ਕਮਾਉਂਦੀ ਸੀ।
10 ਸੈਟੇਲਾਈਟ ਕਰ ਰਹੇ ਨੇ ਭਾਰਤ ਦੀ ਸਰਹੱਦ ਦੀ ਰਾਖੀ! ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਇਸਰੋ ਦਾਅਵਾ
NEXT STORY