ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਚਿਹਰੇ ਨੂੰ ਢੱਕਣਾ 'ਸੁਰੱਖਿਆ ਕਵਚ' ਦੀ ਤਰ੍ਹਾਂ ਹੈ ਅਤੇ ਨਿੱਜੀ ਵਾਹਨ 'ਚ ਡਰਾਈਵਿੰਗ ਕਰਦੇ ਹੋਏ ਇਕੱਲੇ ਹੋਣ ਦੇ ਬਾਵਜੂਦ ਵੀ ਪਾਸਕ ਪਹਿਨਣਾ ਜ਼ਰੂਰੀ ਹੈ। ਜੱਜ ਪ੍ਰਤਿਭਾ ਐੱਮ. ਸਿੰਘ ਨੇ ਕਿਹਾ ਕਿ ਨਿੱਜੀ ਵਾਹਨ 'ਚ ਇਕੱਲੇ ਡਰਾਈਵਿੰਗ ਕਰਦੇ ਹੋਏ ਮਾਸਕ ਨਾ ਪਹਿਨਣ 'ਤੇ ਚਾਲਾਨ ਕੱਟਣ ਦੇ ਦਿੱਲੀ ਸਰਕਾਰ ਦੇ ਫ਼ੈਸਲੇ 'ਚ ਦਖ਼ਲਅੰਦਾਜ਼ੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਇਸ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂਖਾਰਜ ਕਰ ਦਿੱਤੀਆਂ। ਕੋਰਟ ਨੇ ਕਿਹਾ ਹੈ ਕਿ ਮਹਾਮਾਰੀ ਦੌਰਾਨ ਮਾਸਕ 'ਸੁਰੱਖਿਆ ਕਵਚ' ਦੀ ਤਰ੍ਹਾਂ ਹੈ।
ਇਹ ਵੀ ਪੜ੍ਹੋ : ਦਿੱਲੀ 'ਚ 12 ਲੱਖ ਤੋਂ ਵੱਧ ਲੋਕਾਂ ਦਾ ਹੋਇਆ ਕੋਰੋਨਾ ਟੀਕਾਕਰਨ : ਸਤੇਂਦਰ ਜੈਨ
ਦੱਸਣਯੋਗ ਹੈ ਕਿ ਦਿੱਲੀ 'ਚ ਮੰਗਲਵਾਰ ਨੂੰ ਕੋਰੋਨਾ ਦੇ 5100 ਮਾਮਲੇ ਸਾਹਮਣੇ ਆਏ ਅਤੇ ਬੀਮਾਰੀ ਨਾਲ 17 ਮਰੀਜ਼ਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 27 ਨਵੰਬਰ 2020 ਨੂੰ 5 ਹਜ਼ਾਰ 482 ਮਾਮਲੇ ਸਾਹਮਣੇ ਆਏ ਸਨ। ਇਨਫੈਕਸ਼ਨ ਦਰ 4.93 ਫੀਸਦੀ ਹੋ ਗਈ ਹੈ। ਇਕ ਦਿਨ 'ਚ ਰਿਕਾਰਡ ਇਕ ਲੱਖ 3 ਹਜ਼ਾਰ 453 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਕੋਰੋਨਾ ਰਿਕਵਰੀ ਦਰ ਘੱਟ ਕੇ ਕਰੀਬ 95 ਫੀਸਦੀ ਹੋ ਗਈ ਹੈ। ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 17 ਹਜ਼ਾਰ 332 ਹੋ ਗਈ ਹੈ।
ਇਹ ਵੀ ਪੜ੍ਹੋ : ਤਾਲਾਬੰਦੀ ’ਚ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਨੂੰ ਮਿਲੀ ਅਨੋਖੀ ਸਜ਼ਾ, ਪੁਲਸ ਨੇ ਥਾਣੇ ’ਚ ਬਿਠਾ ਕੇ ਵਿਖਾਈ ਫਿਲਮ
ਰੂਸ ਦੇ ਵਿਦੇਸ਼ ਮੰਤਰੀ ਅਤੇ ਜੈਸ਼ੰਕਰ ਵਿਚਾਲੇ ਰੱਖਿਆ ਸਮੇਤ ਕਈ ਮੁੱਦਿਆਂ 'ਤੇ ਹੋਈ ਚਰਚਾ
NEXT STORY