ਨਵੀਂ ਦਿੱਲੀ- ਦਿੱਲੀ 'ਚ ਸੀਤ ਲਹਿਰ ਦੀ ਸਥਿਤੀ ਬਣੀ ਹੋਈ ਹੈ ਅਤੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਧੁੰਦ ਦੀ ਸੰਘਣੀ ਪਰਤ ਛਾਈ। ਭਾਰਤੀ ਮੌਸਮ ਵਿਭਾਗ ਮੁਤਾਬਕ ਰਾਸ਼ਟਰੀ ਰਾਜਧਾਨੀ ਦੇ ਸਫਦਰਜੰਗ 'ਚ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਪਾਲਮ 'ਚ 7.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਲਗਭਗ 30 ਉਡਾਣਾਂ 'ਚ ਦੇਰੀ ਹੋਈ ਅਤੇ 17 ਉਡਾਣਾਂ ਨੂੰ ਮੌਸਮ ਦੀ ਖਰਾਬੀ ਕਾਰਨ ਰੱਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਦਿੱਲੀ 'ਚ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਕਹਿਰ, ਕਈ ਉਡਾਣਾਂ ਤੇ ਟਰੇਨਾਂ ਪ੍ਰਭਾਵਿਤ
ਰਾਜਧਾਨੀ 'ਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਕਈ ਯਾਤਰੀ ਆਪਣੇ ਸਾਮਾਨ ਨਾਲ ਹਵਾਈ ਅੱਡੇ 'ਤੇ ਇੰਤਜ਼ਾਰ ਕਰਦੇ ਦੇਖੇ ਗਏ। ਇਕ ਯਾਤਰੀ ਨੇ ਕਿਹਾ ਕਿ ਮੇਰੀ ਫਲਾਈਟ ਸਵੇਰੇ 8:40 'ਤੇ ਰਵਾਨਾ ਹੋਣੀ ਸੀ ਪਰ ਹੁਣ ਇਹ ਸਵੇਰੇ 10:30 'ਤੇ ਰਵਾਨਾ ਹੋਵੇਗੀ। ਦਿੱਲੀ ਹਵਾਈ ਅੱਡੇ ਨੇ ਇਸ ਸਬੰਧ ਵਿਚ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਦਿੱਲੀ ਹਵਾਈ ਅੱਡੇ 'ਤੇ ਘੱਟ ਵਿਜ਼ੀਬਿਲਟੀ ਬਣੀ ਹੋਈ ਹੈ।
ਇਹ ਵੀ ਪੜ੍ਹੋ- Five Star Hotel ਨੂੰ ਮਾਤ ਪਾਉਂਦੀ ਗੁਰੂਘਰ ਦੀ ਸਰਾਂ, ਪਟਨਾ ਸਾਹਿਬ ਆਉਣ ਵਾਲੀ ਸੰਗਤ ਨੂੰ ਮਿਲੇਗੀ ਹਰ ਸਹੂਲਤ
ਯਾਤਰੀਆਂ ਨੂੰ ਬੇਨਤੀ ਹੈ ਕਿ ਉਹ ਉਡਾਣ ਦੀ ਜਾਣਕਾਰੀ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ। ਇਸ ਦਰਮਿਆਨ ਧੁੰਦ ਕਾਰਨ ਘੱਟ ਵਿਜੀਬਿਲਟੀ ਕਾਰਨ 30 ਟਰੇਨਾਂ ਦੇਰੀ ਨਾਲ ਚੱਲੀਆਂ। ਮੌਸਮ ਵਿਭਾਗ ਨੇ ਕਿਹਾ ਕਿ ਕਿ ਪਾਲਮ ਅਤੇ ਸਫਦਰਜੰਗ 'ਚ 500 ਮੀਟਰ ਦੀ ਵਿਜੀਬਿਲਟੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ 'ਐਕਸ' ਵਿਚ ਲਿਖਿਆ ਕਿ ਦਿੱਲੀ ਪਾਲਮ (VIDP) ਅਤੇ ਸਫਦਰਜੰਗ 'ਚ ਅੱਜ 16 ਜਨਵਰੀ ਨੂੰ 5.30 ਵਜੇ ਭਾਰਤੀ ਸਮੇਂ ਅਨੁਸਾਰ 500 ਮੀਟਰ ਦੀ ਵਿਜੀਬਿਲਟੀ ਦੀ ਸੂਚਨਾ ਹੈ।
ਇਹ ਵੀ ਪੜ੍ਹੋ- ਸ਼ਰਧਾਲੂਆਂ ਲਈ ਖੁਸ਼ਖ਼ਬਰੀ; ਮਾਂ ਵੈਸ਼ਣੋ ਦੇਵੀ ਦੀ ਪੁਰਾਤਨ ਗੁਫਾ ਦੇ ਖੁੱਲ੍ਹੇ ਕਿਵਾੜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਮੰਦਰ 'ਚ ਸੋਨੇ ਨਾਲ ਜੜੇ ਦਰਵਾਜ਼ੇ ਲਗਾਉਣ ਦਾ ਕੰਮ ਪੂਰਾ, ਅੱਜ ਤੋਂ ਸ਼ੁਰੂ ਹੋਵੇਗਾ ਪ੍ਰਾਣ ਪ੍ਰਤਿਸ਼ਠਾ ਸਮਾਗਮ
NEXT STORY