ਪਟਨਾ- ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ 'ਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਬਿਹਾਰ ਸਰਕਾਰ ਵਲੋਂ ਇਸ ਵਾਰ ਵੀ 17 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਲਈ ਦੇਸ਼-ਵਿਦੇਸ਼ ਤੋਂ ਸੰਗਤਾਂ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ।
ਇਹ ਵੀ ਪੜ੍ਹੋ- ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 17 ਨੂੰ, ਦੇਸ਼-ਵਿਦੇਸ਼ ’ਚੋਂ ਲੱਖਾਂ ਸੰਗਤਾਂ ਕਰਨਗੀਆਂ ਸ਼ਿਰਕਤ
ਪਟਨਾ ਸਾਹਿਬ ਵਿਖੇ ਗੁਰੂ ਦੇ ਸਿੰਘਾਂ ਵਲੋਂ ਇਕ ਸਰਾਂ ਬਣਾਈ ਗਈ ਹੈ, ਜਿਥੇ ਸੰਗਤ ਨੂੰ ਹਰ ਸਹੂਲਤ ਮਿਲੇਗੀ। ਇਹ ਸਰਾਂ ਕਿਸੇ ਫਾਈਵ ਸਟਾਰ ਹੋਟਲ ਤੋਂ ਘੱਟ ਨਹੀਂ ਹੈ। ਸਰਾਂ ਵਿਚ ਸਾਫ-ਸਫਾਈ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ। ਕੁੱਲ ਮਿਲਾ ਕੇ ਇਹ ਸਰਾਂ ਫਾਈਵ ਸਟਾਰ ਹੋਟਲ ਨੂੰ ਵੀ ਮਾਤ ਪਾਉਂਦੀ ਹੈ। ਸਰਾਂ 'ਚ ਲਿਫਟ ਵੀ ਲੱਗੀ ਹੋਈ ਹੈ। ਗੁਰਦੁਆਰਾ ਬਾਲ ਲੀਲਾ ਸਾਹਿਬ 'ਚ ਇਹ ਸਰਾਂ ਬਣੀ ਹੋਈ ਹੈ। ਜੇਕਰ ਤੁਸੀਂ ਇਸ ਸਰਾਂ ਅੰਦਰ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ 500 ਰੁਪਏ ਪ੍ਰਤੀ ਦਿਨ ਅਦਾ ਕਰਨੇ ਪੈਣਗੇ। ਸੰਗਤ ਨੂੰ ਇਸ ਸਰਾਂ ਅੰਦਰ ਹਰ ਤਰ੍ਹਾਂ ਦੀ ਸੁੱਖ-ਸਹੂਲਤ ਮਿਲੇਗੀ। ਇਸ ਸਰਾਂ ਨੂੰ ਸੰਤ ਭੂਰੀ ਵਾਲੇ ਕਾਰ ਸੇਵਾ ਵਲੋਂ ਵੱਖਰਾ ਰੂਪ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਸ਼ਰਧਾਲੂਆਂ ਲਈ ਖੁਸ਼ਖ਼ਬਰੀ; ਮਾਂ ਵੈਸ਼ਣੋ ਦੇਵੀ ਦੀ ਪੁਰਾਤਨ ਗੁਫਾ ਦੇ ਖੁੱਲ੍ਹੇ ਕਿਵਾੜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UP ਸਰਕਾਰ ਅਯੁੱਧਿਆ 'ਚ ਬਣਾਏਗੀ ਦੇਸ਼ ਦੀ ਪਹਿਲੀ ਵਾਸਤੂ ਬੇਸਡ ਟਾਊਨਸ਼ਿਪ
NEXT STORY