ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ਦੇ 34 ਸਾਲਾ ਇਕ ਵਿਅਕਤੀ ਮੰਕੀਪਾਕਸ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਇਸ ਵਿਅਕਤੀ ਦਾ ਵਿਦੇਸ਼ ਯਾਤਰਾ ਦਾ ਕੋਈ ਇਤਿਹਾਸ ਨਹੀਂ ਹੈ। ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਉਹ ਵਿਅਕਤੀ ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਦੇ ਮਨਾਲੀ 'ਚ ਇਕ ਪਾਰਟੀ 'ਚ ਸ਼ਾਮਲ ਹੋਇਆ ਸੀ। ਪੱਛਮੀ ਦਿੱਲੀ ਦੇ ਰਹਿਣ ਵਾਲੇ ਵਿਅਕਤੀ ਨੂੰ ਕਰੀਬ 3 ਦਿਨ ਪਹਿਲਾਂ ਇੱਥੋਂ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਹਸਪਤਾਲ 'ਚ ਮੰਕੀਪਾਕਸ ਦੇ ਲੱਛਣ ਦਿੱਸਣ ਤੋਂ ਬਾਅਦ ਦਾਖ਼ਲ ਕਰਵਾਇਆ ਗਿਆ ਸੀ। ਸੂਤਰਾਂ ਨੇ ਕਿਹਾ ਕਿ ਉਸ ਦੇ ਨਮੂਨੇ ਸ਼ਨੀਵਾਰ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲਾਜੀ (ਐੱਨ.ਆਈ.ਵੀ.) ਪੁਣੇ ਭੇਜੇ ਗਏ, ਜੋ ਪਾਜ਼ੇਟਿਵ ਆਏ।
ਇਹ ਵੀ ਪੜ੍ਹੋ : ਕੇਰਲ 'ਚ ਮੰਕੀਪਾਕਸ ਦਾ ਤੀਜਾ ਮਾਮਲਾ ਆਇਆ ਸਾਹਮਣੇ
ਸੂਤਰਾਂ ਨੇ ਕਿਹਾ,''ਸੰਪਰਕ ਟਰੇਸਿੰਗ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।'' ਪਹਿਲੇ ਕੇਰਲ ਤੋਂ ਮੰਕੀਪਾਕਸ ਦੇ ਤਿੰਨ ਮਾਮਲੇ ਸਾਹਮਣੇ ਆਏ ਸਨ। ਡਬਲਿਊ.ਐੱਚ.ਓ. ਨੇ ਸ਼ਨੀਵਾਰ ਨੂੰ ਮੰਕੀਪਾਕਸ ਨੂੰ ਕੌਮਾਂਤਰੀ ਚਿੰਤਾ ਦਾ ਗਲੋਬਲ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਸੀ। ਮੰਕੀਪਾਕਸ ਵਾਇਰਸ ਸੰਕ੍ਰਮਿਤ ਜਾਨਵਰਾਂ ਤੋਂ ਮਨੁੱਖਾਂ 'ਚ ਅਸਿੱਧੇ ਜਾਂ ਸਿੱਧੇ ਸੰਪਰਕ ਦੇ ਮਾਧਿਅਮ ਨਾਲ ਫ਼ੈਲਦਾ ਹੈ। ਮਨੁੱਖ ਤੋਂ ਮਨੁੱਖ ਛੂਤ ਵਾਲੀ ਚਮੜੀ ਜਾਂ ਜ਼ਖ਼ਮਾਂ ਦੇ ਸਿੱਧੇ ਸੰਪਰਕ ਦੇ ਮਾਧਿਅਮ ਨਾਲ ਹੋ ਸਕਦਾ ਹੈ, ਜਿਸ 'ਚ ਆਹਮਣੇ-ਸਾਹਮਣੇ, ਚਮੜੀ ਤੋਂ ਚਮੜੀ ਅਤੇ ਸਾਹ ਦੀਆਂ ਬੂੰਦਾਂ ਸ਼ਾਮਲ ਹਨ। ਗਲੋਬਲ ਪੱਧਰ 'ਤੇ 75 ਦੇਸ਼ਾਂ ਤੋਂ ਮੰਕੀਪਾਕਸ ਦੇ 16 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਪ੍ਰਕੋਪ ਕਾਰਨ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁਕੀ ਹੈ। ਡਬਲਿਊ.ਐੱਚ.ਓ. ਦੱਖਣ-ਪੂਰਬੀ ਏਸ਼ੀਆ ਖੇਤਰ 'ਚ ਭਾਰਤ ਤੋਂ ਇਲਾਵਾ ਥਾਈਲੈਂਡ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : WHO ਨੇ ਮੰਕੀਪੌਕਸ ਨੂੰ ‘ਗਲੋਬਲ ਹੈਲਥ ਐਮਰਜੈਂਸੀ’ ਐਲਾਨਿਆ
ਦ੍ਰੌਪਦੀ ਮੁਰਮੂ ਭਲਕੇ ਚੁੱਕੇਗੀ ਰਾਸ਼ਟਰਪਤੀ ਅਹੁਦੇ ਦੀ ਸਹੁੰ, 21 ਤੋਪਾਂ ਦੀ ਦਿੱਤੀ ਜਾਵੇਗੀ ਸਲਾਮੀ
NEXT STORY