ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਨੂੰ ਬਿਜਲੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਦੀ ਸਰਕਾਰ ਇਸ ਸਥਿਤੀ ਨਾਲ ਨਜਿੱਠਣ ਲਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਬਿਜਲੀ ਦੀ ਸਪਲਾਈ ਕਰਨ ਵਾਲੇ ਉਤਪਾਦਨ ਪਲਾਂਟਾਂ ’ਚ ਕੋਲੇ ਅਤੇ ਗੈਸ ਦੀ ਉੱਚਿਤ ਵਿਵਸਥਾ ਹੁੰਦੇ ਰਹੇ, ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖਲਅੰਦਾਜ਼ੀ ਕਰਨ ਲਈ ਚਿੱਠੀ ਲਿਖੀ ਹੈ।
ਕੇਜਰੀਵਾਲ ਨੇ ਟਵੀਟ ਕੀਤਾ,‘‘ਦਿੱਲੀ ਨੂੰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੈਂ ਨਿੱਜੀ ਰੂਪ ਨਾਲ ਇਸ ਸਥਿਤੀ ’ਤੇ ਨਜ਼ਰ ਰੱਖ ਰਿਹਾ ਹਾਂ। ਅਜਿਹੀ ਸਥਿਤੀ ਨਾ ਆਏ, ਇਸ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਸ ਵਿਚ, ਮੈਂ ਪ੍ਰਧਾਨ ਮੰਤਰੀ ਨੂੰ ਵਿਅਕਤੀਗਤ ਰੂਪ ਨਾਲ ਦਖ਼ਲਅੰਦਾਜ਼ੀ ਕਰਨ ਲਈ ਚਿੱਠੀ ਲਿਖੀ ਹੈ।’’ ਮੋਦੀ ਨੂੰ ਲਿਖੀ ਚਿੱਠੀ ’ਚ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਅਗਸਤ ਤੋਂ ਕੋਲੇ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਚਿੱਠੀ ’ਚ ਕਿਹਾ ਗਿਆ,‘‘ਮੈਂ ਤੁਹਾਡਾ ਧਿਆਨ ਕੋਲੇ ਦੀ ਕਮੀ ਦੀ ਸਥਿਤੀ ’ਤੇ ਦਿਵਾਉਣਾ ਚਾਹੁੰਦਾ ਹਾਂ ਜੋ ਅਗਸਤ/ਸਤੰਬਰ ਤੋਂ ਜਾਰੀ ਹੈ ਅਤੇ ਹੁਣ ਤਿੰਨ ਮਹੀਨੇ ਹੋਣ ਜਾ ਰਹੇ ਹਨ।’’ ਚਿੱਠੀ ’ਚ ਕਿਹਾ ਗਿਆ,‘‘ਦਿੱਲੀ ਨੂੰ ਬਿਜਲੀ ਦੀ ਸਪਲਾਈ ਕਰਨ ਵਾਲੇ ਮੁੱਖ ਕੇਂਦਰੀ ਉਤਪਾਦਨ ਪਲਾਂਟ ਇਸ ਤੋਂ ਪ੍ਰਭਾਵਿਤ ਹਨ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
PM ਮੋਦੀ ਨੇ ‘ਸ਼ਹੀਦ ਭਾਈ ਤਾਰੂ ਸਿੰਘ ਜੀ’ ਨੂੰ ਉਨ੍ਹਾਂ ਦੀ ਜਯੰਤੀ ’ਤੇ ਕੀਤਾ ਨਮਨ
NEXT STORY