ਨਵੀਂ ਦਿੱਲੀ— ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ’ਚੋਂ 4 ਵਾਰਡ ’ਚ ਜਿੱਤ ਦਰਜ ਕੀਤੀ ਹੈ। ਉੱਥੇ ਹੀ ਪੂਰਬੀ-ਉੱਤਰੀ ਦਿੱਲੀ ਦੇ ਮੁਸਲਿਮ ਬਹੁਲ ਵਾਰਡ ਚੌਹਾਨ ਬਾਂਗਰ ਤੋਂ ਕਾਂਗਰਸ ਨੂੰ ਜਿੱਤ ਮਿਲੀ ਹੈ। ਓਧਰ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ‘ਆਪ’ ਵਰਕਰਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਵਰਕਰਾਂ ਨਾਅਰੇ ਲਾ ਰਹੇ ਹਨ- ਹੋ ਗਿਆ ਕੰਮ, ਜੈ ਸ਼੍ਰੀਰਾਮ। ਭਾਜਪਾ ਆਪਣਾ ਖ਼ਾਤਾ ਵੀ ਨਹੀਂ ਖੋਲ੍ਹ ਸਕੀ। ਆਮ ਆਦਮੀ ਪਾਰਟੀ ਨੇ ਕਲਿਆਣਪੁਰੀ, ਤ੍ਰਿਲੋਕਪੁਰੀ, ਸ਼ਾਲੀਮਾਰ ਬਾਗ, ਰੋਹਿਣੀ ਵਾਰਡ ’ਚ ਜਿੱਤ ਦਰਜ ਕੀਤੀ ਹੈ।
ਇਹ ਵੀ ਪੜ੍ਹੋ: ਬਿਨਾਂ ਸੋਚ-ਵਿਚਾਰ ਦੇ ‘ਨੋਟਬੰਦੀ’ ਦੇ ਫ਼ੈਸਲੇ ਕਾਰਨ ਦੇਸ਼ ’ਚ ਵਧੀ ਬੇਰੁਜ਼ਗਾਰੀ: ਮਨਮੋਹਨ ਸਿੰਘ
ਇਸ ਜਿੱਤ ਮਗਰੋਂ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵਿੱਟਰ ’ਤੇ ਟਵੀਟ ਕੀਤਾ ਕਿ ਭਾਜਪਾ ਦੇ ਸ਼ਾਸਨ ਤੋਂ ਦਿੱਲੀ ਦੀ ਜਨਤਾ ਹੁਣ ਦੁਖੀ ਹੋ ਚੁੱਕੀ ਹੈ। ਅਗਲੇ ਸਾਲ ਹੋਣ ਵਾਲੀਆਂ ਐੱਮ. ਸੀ. ਡੀ. ਚੋਣਾਂ ’ਚ ਜਨਤਾ ਅਰਵਿੰਦ ਕੇਜਰੀਵਾਲ ਜੀ ਦੀ ਈਮਾਨਦਾਰੀ ਅਤੇ ਕੰਮ ਕਰਨ ਵਾਲੀ ਰਾਜਨੀਤੀ ਨੂੰ ਲੈ ਕੇ ਆਵੇਗੀ।
ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ 8 ਮਾਰਚ ਤੋਂ ਸ਼ੁਰੂ ਹੋਵੇਗਾ
ਦੱਸਣਯੋਗ ਹੈ ਕਿ ਕਲਿਆਣਪੁਰੀ, ਤ੍ਰਿਲੋਕਪੁਰੀ, ਚੌਹਾਨ ਬਾਂਗਰ, ਸ਼ਾਲੀਮਾਰ ਬਾਗ ਅਤੇ ਰੋਹਿਣੀ, ਇਨ੍ਹਾਂ 5 ਵਾਰਡਾਂ ’ਚ ਵੋਟਾਂ ਪਈਆਂ ਸਨ। ਇਨ੍ਹਾਂ 5 ਵਾਰਡਾਂ ਵਿਚ 50.86 ਫੀਸਦੀ ਵੋਟਿੰਗ ਹੋਈ। ਵੋਟਿੰਗ ਤੋਂ ਬਾਅਦ ਮੁੱਖ ਮੁਕਾਬਲੇਬਾਜ਼ ‘ਆਪ’, ਭਾਜਪਾ ਅਤੇ ਕਾਂਗਰਸ ਨੇ ਜਿੱਤ ਦਾ ਦਾਅਵਾ ਕੀਤਾ। ਦਰਅਸਲ ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ ’ਤੇ ਹੋਈਆਂ ਚੋਣਾਂ ਨੂੰ ਅਗਲੇ ਸਾਲ 2021 ’ਚ ਹੋਣ ਵਾਲੀਆਂ ਐੱਮ. ਸੀ. ਡੀ. ਚੋਣਾਂ ਦੇ ਸੈਮੀਫਾਈਨਲ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ। ਇਹ ਹੀ ਵਜ੍ਹਾ ਹੈ ਕਿ ਆਮ ਆਦਮੀ ਪਾਟੀ ਤੋਂ ਲੈ ਕੇ ਭਾਜਪਾ ਅਤੇ ਕਾਂਗਰਸ ਨੇ ਇਸ ਵਿਚ ਪੂਰੀ ਤਾਕਤ ਲਾ ਦਿੱਤੀ ਸੀ।
ਇਹ ਵੀ ਪੜ੍ਹੋ: ਮੇਰਠ ਕਿਸਾਨ ਮਹਾਪੰਚਾਇਤ ’ਚ ਕੇਜਰੀਵਾਲ ਬੋਲੇ-ਤਿੰਨੋਂ ਖੇਤੀ ਕਾਨੂੰਨ, ਕਿਸਾਨਾਂ ਲਈ ਡੈੱਥ ਵਾਰੰਟ
ਰਾਹੁਲ ਗਾਂਧੀ ਨੇ ਮੰਨਿਆ- ਦੇਸ਼ ’ਚ ‘ਐਮਰਜੈਂਸੀ’ ਲਾਉਣਾ ਦਾਦੀ ਦੀ ਗਲਤੀ ਸੀ
NEXT STORY