ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਨਗਰ ਨਿਗਮਾਂ 'ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਇਸ ਲਈ ਬਾਡੀ ਸੰਸਥਾਵਾਂ ਆਪਣੇ ਹਸਪਤਾਲ ਠੀਕ ਤਰ੍ਹਾਂ ਨਹੀਂ ਚੱਲਾ ਪਾ ਰਹੀਆਂ ਹਨ। ਦਿੱਲੀ ਨਗਰ ਨਿਗਮਾਂ (ਐੱਮ.ਸੀ.ਡੀ.) ਵਲੋਂ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਦਿੱਲੀ ਦੇ ਸ਼ਹਿਰੀ ਵਿਕਾਸ ਮੰਤਰੀ ਜੈਨ ਨੇ ਉੱਤਰੀ ਦਿੱਲੀ ਦੇ ਹਿੰਦੂਰਾਵ ਅਤੇ ਕਸਤੂਰਬਾ ਹਸਪਤਾਲਾਂ 'ਚ ਸਿਹਤ ਕਰਮੀਆਂ ਨੂੰ ਬਕਾਇਆ ਤਨਖਾਹ ਦੇਣ ਅਤੇ ਹਸਪਤਾਲਾਂ ਨੂੰ ਪ੍ਰਸ਼ਾਸਨ ਨੂੰ ਸੌਂਪਣ ਬਾਰੇ, ਸੋਮਵਾਰ ਨੂੰ ਆਪਣੇ ਵਿਭਾਗ ਤੋਂ ਤਿੰਨੋਂ ਐੱਮ.ਸੀ.ਡੀ. ਨੂੰ ਚਿੱਠੀ ਜਾਰੀ ਕਰਨ ਲਈ ਕਿਹਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਜੈਨ ਨੇ ਕਿਹਾ,''ਦਿੱਲੀ ਸਰਕਾਰ ਨੇ ਐੱਮ.ਸੀ.ਡੀ. ਨੂੰ ਉਨ੍ਹਾਂ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਹੈ। ਉਹ ਬਹੁਤ ਸਾਰੇ ਟੈਕਸ ਵਸੂਲ ਕਰਦੇ ਹਨ ਪਰ ਸਾਰਾ ਪੈਸਾ ਉਨ੍ਹਾਂ ਦੀ ਜੇਬ 'ਚ ਜਾਂਦਾ ਹੈ। ਐੱਮ.ਸੀ.ਡੀ. 'ਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਹੈ ਅਤੇ ਇਹੀ ਕਾਰਨ ਹੈ ਕਿ ਉਹ ਸਹੀ ਤਰੀਕੇ ਨਾਲ ਆਪਣੇ ਹਸਪਤਾਲ ਨਹੀਂ ਚੱਲਾ ਪਾ ਰਹੇ ਹਨ।'' ਸਿਹਤ ਮੰਤਰੀ ਨੇ ਕਿਹਾ,''ਅਸੀਂ ਪਹਿਲਾਂ ਹੀ ਉਨ੍ਹਾਂ ਨੂੰ ਕਿਹਾ ਸੀ ਕਿ ਹਸਪਤਾਲਾਂ ਨੂੰ ਦਿੱਲੀ ਸਰਕਾਰ ਨੂੰ ਸੌਂਪ ਦੇਣ। ਇਸ ਨਾਲ ਉਨ੍ਹਾਂ ਦਾ ਪੈਸਾ ਵੀ ਬਚੇਗਾ।''
ਸਹੁਰੇ ਪਰਿਵਾਰ ਤੋਂ ਤੰਗ ਜਨਾਨੀ ਨੇ ਵਿਧਾਨ ਸਭਾ ਦੇ ਸਾਹਮਣੇ ਖ਼ੁਦ ਨੂੰ ਲਗਾਈ ਅੱਗ, ਹਾਲਤ ਗੰਭੀਰ
NEXT STORY