ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਉਸ ਦੇ ਨੇੜਲੇ ਖੇਤਰ ਐੱਨ.ਸੀ.ਆਰ. 'ਚ ਧਰਤੀ ਇਕ ਵਾਰ ਫਿਰ ਹਿੱਲੀ ਹੈ। ਮੰਗਲਵਾਰ ਦੁਪਹਿਰ ਨੂੰ ਦਿੱਲੀ-ਐੱਨ.ਸੀ.ਆਰ. 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਿਛਲੇ 2 ਮਹੀਨਿਆਂ 'ਚ ਕਈ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁਕੇ ਹਨ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਦਿੱਲੀ-ਐੱਨ.ਸੀ.ਆਰ. 'ਚ ਇਕ ਵਾਰ ਵੀ ਭੂਚਾਲ ਦੀ ਤੀਬਰਤਾ ਜ਼ਿਆਦਾ ਨਹੀਂ ਰਹੀ। ਇਹ ਸਿਰਫ਼ 2.1 ਸੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਝਾਰਖੰਡ ਅਤੇ ਕਰਨਾਟਕ 'ਚ ਵੀ ਭੂਚਾਲ ਆਇਆ ਸੀ। ਦਿੱਲੀ-ਐੱਨ.ਸੀ.ਆਰ. ਸਮੇਤ ਪੂਰੇ ਉੱਤਰੀ-ਭਾਰਤ 'ਚ ਬੀਤੇ ਇਕ-ਡੇਢ ਮਹੀਨਿਆਂ ਦੌਰਾਨ ਇਕ ਦਰਜਨ ਤੋਂ ਵਧ ਛੋਟੇ ਭੂਚਾਲ ਆਏ ਹਨ। ਕੋਰੋਨਾ ਆਫ਼ਤ ਦਰਮਿਆਨ ਜਦੋਂ ਜ਼ਿਆਦਾਤਰ ਲੋਕ ਘਰਾਂ 'ਚ ਸਨ ਤਾਂ ਵਾਰ-ਵਾਰ ਭੂਚਾਲ ਦੇ ਝਟਕਿਆਂ ਨੇ ਚਿੰਤਾ ਵਧਾਈ ਪਰ ਭੂਚਾਲ ਮਾਹਰਾਂ ਦਾ ਮੰਨਣਾ ਹੈ ਕਿ ਛੋਟੇ ਭੂਚਾਲ ਨਾਲ ਜ਼ਿਆਦਾ ਖਤਰਾ ਨਹੀਂ ਹੈ ਸਗੋਂ ਇਹ ਵੱਡੇ ਭੂਚਾਲ ਦੇ ਖਤਰੇ ਨੂੰ ਘੱਟ ਕਰ ਸਕਦੇ ਹਨ।
ਜੰਮੂ-ਕਸ਼ਮੀਰ 'ਚ ਕੋਰੋਨਾ ਨਾਲ CRPF ਜਵਾਨ ਦੀ ਹੋਈ ਮੌਤ
NEXT STORY