ਨਵੀਂ ਦਿੱਲੀ- ਦਿੱਲੀ 'ਚ ਨਰਸਰੀ ਕਲਾਸ 'ਚ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਨਰਸਰੀ ਦਾਖ਼ਲੇ ਦੀ ਪ੍ਰਕਿਰਿਆ 18 ਫ਼ਰਵਰੀ ਤੋਂ ਸ਼ੁਰੂ ਹੋ ਰਹੀ ਹੈ। ਮਾਤਾ-ਪਿਤਾ 4 ਮਾਰਚ 2021 ਤੱਕ ਰਜਿਸਟਰੇਸ਼ਨ ਕਰ ਸਕਣਗੇ। ਉੱਥੇ ਹੀ ਰਜਿਸਟਰੇਸ਼ਨ ਤੋਂ ਬਾਅਦ ਪਹਿਲੀ ਦਾਖ਼ਲਾ ਲਿਸਟ 20 ਮਾਰਚ ਨੂੰ ਜਾਰੀ ਕੀਤੀ ਜਾਣੀ ਹੈ ਅਤੇ ਦੂਜੀ ਦਾਖ਼ਲਾ ਲਿਸਟ 25 ਮਾਰਚ ਨੂੰ ਜਾਰੀ ਕੀਤੀ ਜਾਵੇਗੀ। ਰਾਜਧਾਨੀ ਦੇ ਨਿੱਜੀ ਸੂਕਲਾਂ 'ਚ ਨਰਸਰੀ ਜਮਾਤ ਦੇ ਦਾਖ਼ਲੇ ਦੀ ਪ੍ਰਕਿਰਿਆ 31 ਮਾਰਚ 2021 ਤੱਕ ਪੂਰੀ ਕਰ ਲਈ ਜਾਵੇਗੀ। ਇਸ ਤੋਂ ਬਾਅਦ ਇਕ ਅਪ੍ਰੈਲ 2021 ਨਵੇਂ ਸਿੱਖਿਆ ਸੈਸ਼ਨ 2021-22 ਲਈ ਜਮਾਤਾਂ ਦਾ ਆਯੋਜਨ ਕੀਤਾ ਜਾਣਾ ਹੈ।
ਸਿੱਖਿਆ ਡਾਇਰੈਕਟੋਰੇਟ ਅਨੁਸਾਰ, ਦਾਖਲੇ ਦੀ ਪਹਿਲੀ ਲਿਸਟ 20 ਮਾਰਚ ਨੂੰ ਜਾਰੀ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਪ੍ਰਕਿਰਿਆ 31 ਮਾਰਚ ਨੂੰ ਸੰਪੰਨ ਹੋਵੇਗੀ। ਦੱਸਣਯੋਗ ਹੈ ਕਿ ਦਿੱਲੀ 'ਚ ਹਰ ਸਾਲ ਦਸੰਬਰ ਮਹੀਨੇ ਨਰਸਰੀ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਇਸ ਸਾਲ ਫ਼ਰਵਰੀ 'ਚ ਦਾਖ਼ਲਾ ਸ਼ੁਰੂ ਹੋ ਰਿਹਾ ਹੈ।
ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲਦ ਹੀ ਨਰਸਰੀ ਦਾਖ਼ਲਾ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਸਨ। ਕੇਜਰੀਵਾਲ ਨੇ ਕਿਹਾ ਸੀ,''ਅਸੀਂ ਤੁਰੰਤ ਨਰਸਰੀ ਦਾਖ਼ਲਾ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ।'' ਕੇਜਰੀਵਾਲ ਦੇ ਨਾਲ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਦੀ ਬੈਠਕ 'ਚ ਇਹ ਮੁੱਦਾ ਚੁੱਕਿਆ ਗਿਆ ਸੀ। ਇਸ 'ਤੇ ਕੇਜਰੀਵਾਲ ਨੇ ਨਰਸਰੀ ਦਾਖ਼ਲੇ ਦੀ ਪ੍ਰਕਿਰਿਆ ਜਲਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ।
ਉੱਤਰਾਖੰਡ ਤ੍ਰਾਸਦੀ ਦੇ ਮੱਦੇਨਜ਼ਰ ਲਾਹੌਲ-ਸਪੀਤੀ ਦੇ ਲੋਕਾਂ ਵਲੋਂ ਪਣ-ਬਿਜਲੀ ਪ੍ਰਾਜੈਕਟਾਂ ਦਾ ਵਿਰੋਧ ਸ਼ੁਰੂ
NEXT STORY