ਨਵੀਂ ਦਿੱਲੀ— ਵਧਦੇ ਪ੍ਰਦੂਸ਼ਣ ਕਾਰਣ ਦਿੱਲੀ ਦੀ ਹਵਾ ਲਗਾਤਾਰ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਜਿਸ ਨਾਲ ਦਿੱਲੀ ਵਾਸੀਆਂ ਨੂੰ ਸਾਹ ਲੈਣ 'ਚ ਮੁਸ਼ਕਲ ਹੋ ਰਹੀ ਹੈ। ਇਸ ਦਮਘੋਟੂ ਜ਼ਹਿਰ ਤੋਂ ਬਚਣ ਲਈ ਦਿੱਲੀ ਵਾਲਿਆਂ ਨੇ ਮਾਸਕ ਖਰੀਦੇ, ਘਰਾਂ 'ਚ ਹਵਾ ਸਾਫ ਕਰਨ ਵਾਲੇ ਬੂਟੇ ਲਗਾਏ, ਮਹਿੰਗੇ ਏਅਰ ਪਿਊਰੀਫਾਇਰ ਖਰੀਦੇ ਪਰ ਇਹ ਸਭ ਟੋਟਕੇ ਕੰਮ ਨਹੀਂ ਆਏ। ਰਾਜਧਾਨੀ 'ਚ ਇਸ ਵੱਧਦੇ ਪ੍ਰਦੂਸ਼ਣ ਕਾਰਣ ਇਥੋਂ ਦੇ ਇਕ ਰੈਸਟੋਰੈਂਟ 'ਚ ਅਨੋਖਾ ਕਦਮ ਚੁੱਕਿਆ ਗਿਆ ਹੈ।ਵੱਖਰੀਆਂ-ਵੱਖਰੀਆਂ ਖੁਸ਼ਬੋਆਂ ਵਾਲੀ ਆਕਸੀਜਨ ਦੀ ਡੋਜ਼
ਸਾਕੇਤ ਦੇ ਇਕ ਮਾਲ 'ਚ ਇਹ 'ਆਕਸੀ ਪਿਓਰ' ਨਾਂ ਨਾਲ ਇਕ ਆਕਸੀਜਨ ਕੈਫੇ ਖੁੱਲ੍ਹਿਆ ਹੈ, ਇਸ ਵਿਚ ਆਉਣ ਵਾਲੇ ਲੋਕਾਂ ਨੂੰ ਵੱਖਰੀਆਂ-ਵੱਖਰੀਆਂ ਖੁਸ਼ਬੋਆਂ ਵਾਲੀ ਆਕਸੀਜਨ ਦੀ ਡੋਜ਼ ਦਿੱਤੀ ਜਾਂਦੀ ਹੈ। ਇਹ ਇਕ ਤਰ੍ਹਾਂ ਨਾਲ ਹੁੱਕੇ ਦਾ ਉਲਟ ਹੈ, ਹੁੱਕੇ 'ਚ ਤੁਸੀਂ ਆਪਣੇ ਫੇਫੜਿਆਂ 'ਚ ਫਲੇਵਰਡ ਧੂੰਆਂ ਖਿੱਚਦੇ ਹੋ ਤਾਂ ਇਥੇ ਖੁਸ਼ਬੋਆਂ ਨਾਲ ਭਰੇ ਸ਼ੁੱਧ ਆਕਸੀਜਨ ਤੁਹਾਡੇ ਫੇਫੜਿਆਂ 'ਚ ਪਹੁੰਚਦੀ ਹੈ। ਪ੍ਰਦੂਸ਼ਣ ਤੋਂ ਰਾਹਤ ਪਾਉਣ ਲਈ ਵੀ ਲੋਕ ਉਥੇ ਆ ਰਹੇ ਹਨ, ਪਰ ਉਨ੍ਹਾਂ ਦੀ ਗਿਣਤੀ ਅਜੇ ਜ਼ਿਆਦਾ ਨਹੀਂ ਹੈ।ਆਈ.ਜੀ.ਆਈ. ਏਅਰਪੋਰਟ 'ਤੇ ਵੀ ਸੈਂਟਰ ਖੋਲ੍ਹਣ ਦਾ ਵਿਚਾਰ
ਅਰੋਮਾ ਆਕਸੀਜਨ ਦਾ ਸੈਂਟਰ ਭਾਰਤ 'ਚ ਖੋਲ੍ਹਣ ਦਾ ਵਿਚਾਰ ਹੋਟਲ ਉਦਯੋਗਪਤੀ ਦੇ ਬੇਟੇ ਆਰਯਵੀਰ ਕੁਮਾਰ ਨੂੰ ਸਾਲ 2015 'ਚ ਆਇਆ ਸੀ। ਉਹ ਘੁੰਮਣ ਲਈ ਯੂ. ਐੱਸ. ਏ. ਗਏ ਸਨ ਅਤੇ ਉਥੇ ਉਨ੍ਹਾਂ ਇਸ ਤਰ੍ਹਾਂ ਦੇ ਸੈਂਟਰ ਦੇਖੇ ਸਨ। ਮਈ, 2019 ਨੂੰ ਉਨ੍ਹਾਂ ਨੇ ਸੈਰ ਦੇ ਫਾਇਦੇ ਤੇ ਨੁਕਸਾਨ ਦੀ ਪੜਤਾਲ ਕਰ ਕੇ ਸਾਕੇਤ ਦੇ ਮਾਲ 'ਚ ਇਸ ਸੈਂਟਰ ਨੂੰ ਖੋਲ੍ਹਿਆ ਸੀ। ਸਿਰਫ 5 ਮਹੀਨੇ 'ਚ ਸੈਂਟਰ ਨੂੰ ਮਿਲੀ ਸਫਲਤਾ ਕਾਰਣ ਹੁਣ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ.ਜੀ.ਆਈ.) ਏਅਰਪੋਰਟ-3 'ਚ ਅਜਿਹਾ ਹੀ ਸੈਂਟਰ ਖੋਲ੍ਹਣ ਦਾ ਵਿਚਾਰ ਹੈ।15 ਮਿੰਟ ਦੀ ਖੁਸ਼ਬੂਦਾਰ ਆਕਸੀਜਨ 299 ਤੋਂ 499 ਦੀ
ਆਕਸੀ ਪਿਓਰ ਸੈਂਟਰ 'ਚ 15 ਮਿੰਟ ਦੀ ਖੁਸ਼ਬੂਦਾਰ ਆਕਸੀਜਨ ਲੈਣ ਲਈ ਗਾਹਕ ਨੂੰ 299 ਤੋਂ 499 ਰੁਪਏ ਦੇਣੇ ਪੈਂਦੇ ਹਨ। ਸੈਂਟਰ ਦੇ ਇੰਚਾਰਜ ਬੋਨੀ ਨੇ ਦੱਸਿਆ ਕਿ ਚੈਸਟ 'ਚ ਬਲਾਕੇਜ, ਅਸਥਮਾ ਆਦਿ ਦੇ ਮਰੀਜ਼ਾਂ ਲਈ ਸੈਂਟਰ ਬਹੁਤ ਲਾਭਕਾਰੀ ਸਾਬਿਤ ਹੋ ਰਿਹਾ ਹੈ। 15 ਮਿੰਟ ਦੀ ਆਕਸੀਜਨ ਦੇ ਰੇਟ ਉਸਦੀ ਖੁਸ਼ਬੂ ਕਾਰਣ ਹੈ। ਖੁਸ਼ਬੂ ਆਰੇਂਜ, ਲੈਮਨ ਗ੍ਰਾਸ, ਲੈਵੇਂਡਰ, ਪੈਪਰਮਿੰਟ ਅਤੇ ਯੂਕੇਲਿਪਟਸ ਦੇ ਵੱਖਰੇ-ਵੱਖਰੇ ਫਲੇਵਰ 'ਚ ਹੈ। ਇੰਚਾਰਜ ਮੁਤਾਬਕ ਪ੍ਰਦੂਸ਼ਣ ਨਾਲ ਪ੍ਰਭਾਵਿਤ ਲੋਕਾਂ ਨੂੰ ਇਸ ਨਾਲ ਰਾਹਤ ਮਿਲਦੀ ਹੈ।
ਸਬਰੀਮਾਲਾ ਮੰਦਰ : 10 ਔਰਤਾਂ ਨੂੰ ਰਸਤੇ 'ਚੋਂ ਹੀ ਭੇਜਿਆ ਗਿਆ ਵਾਪਸ
NEXT STORY