ਤਿਰੁਅਨੰਤਪੁਰਮ— ਕੇਰਲ 'ਚ ਸਥਿਤ ਸਬਰੀਮਾਲਾ ਦਾ ਅਯੱਪਾ ਮੰਦਰ ਸ਼ਨੀਵਾਰ ਸ਼ਾਮ ਤੋਂ ਖੁੱਲ੍ਹ ਗਿਆ ਹੈ। ਪੂਜਾ 'ਚ ਹਿੱਸਾ ਲੈਣ ਲਈ ਆਂਧਰਾ ਪ੍ਰਦੇਸ਼ ਤੋਂ ਆਈਆਂ 10 ਔਰਤਾਂ ਨੂੰ ਪੁਲਸ ਨੇ ਪੰਬਾ ਤੋਂ ਹੀ ਵਾਪਸ ਭੇਜ ਦਿੱਤਾ। ਜਾਣਕਾਰੀ ਅਨੁਸਾਰ ਇਨ੍ਹਾਂ ਔਰਤਾਂ ਦੀ ਉਮਰ 10 ਤੋਂ 50 ਸਾਲ ਦਰਮਿਆਨ ਹੈ। ਮੰਦਰ ਦੀ ਪਰੰਪਰਾ ਅਨੁਸਾਰ 10 ਤੋਂ 50 ਸਾਲ ਦਰਮਿਆਨ ਦੀ ਉਮਰ ਦੀਆਂ ਔਰਤਾਂ ਦਾ ਮੰਦਰ 'ਚ ਆਉਣਾ ਮਨ੍ਹਾ ਹੈ।
ਸਬਰੀਮਾਲਾ ਮੰਦਰ ਦਾ 2 ਮਹੀਨੇ ਤੱਕ ਚੱਲਣ ਵਾਲਾ ਸਮਾਰੋਹ ਸਰਧਾਲੂਆਂ ਲਈ ਅਧਿਕਾਰਤ ਤੌਰ 'ਤੇ ਐਤਵਾਰ ਸਵੇਰੇ 5 ਵਜੇ ਖੋਲ੍ਹਿਆ ਜਾਣਾ ਹੈ। ਹਾਲਾਂਕਿ ਸ਼ਨੀਵਾਰ ਸ਼ਾਮ ਨੂੰ ਇਸ ਨੂੰ ਮੰਦਰ ਦੇ ਪੁਜਾਰੀਆਂ ਵਲੋਂ ਧਾਰਮਿਕ ਰਸਮ ਲਈ ਖੋਲ੍ਹਿਆ ਗਿਆ। ਰੋਕੀਆਂ ਗਈਆਂ ਤਿੰਨ ਔਰਤਾਂ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਤੋਂ ਆਈਆਂ ਸਨ। ਇਹ ਤਿੰਨੋਂ ਸ਼ਰਧਾਲੂਆਂ ਦੇ ਪਹਿਲੇ ਜੱਥੇ ਦਾ ਹਿੱਸਾ ਸਨ, ਜਿਨ੍ਹਾਂ ਨੂੰ ਪੁਲਸ ਵਲੋਂ ਪੰਬਾ ਬੇਸ ਕੈਂਪ 'ਚ ਪਛਾਣ ਪੱਤਰ ਦੇਖਣ ਤੋਂ ਬਾਅਦ ਰੋਕ ਦਿੱਤਾ ਗਿਆ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਆਪਣੇ ਬਹੁਮਤ ਦੇ ਇਕ ਫੈਸਲੇ 'ਚ ਸਬਰੀਮਾਲਾ ਨਾਲ ਜੁੜੀਆਂ ਪਟੀਸ਼ਨਾਂ ਨੂੰ ਇਕ ਵੱਡੀ ਬੈਂਚ ਕੋਲ ਭੇਜ ਦਿੱਤਾ ਪਰ ਉਸ ਨੇ ਕਿਹਾ ਕਿ ਔਰਤਾਂ ਨੂੰ ਮੰਦਰ 'ਚ ਪ੍ਰਵੇਸ਼ ਦੀ ਮਨਜ਼ੂਰੀ ਦੇਣ ਵਾਲੇ 28 ਸਤੰਬਰ, 2018 ਦੇ ਉਸ ਦੇ ਆਦੇਸ਼ 'ਤੇ ਰੋਕ ਨਹੀਂ ਹੈ। ਇਸ ਵਾਰ ਕੇਰਲ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਔਰਤਾਂ ਨੂੰ ਦਰਸ਼ਨ ਲਈ ਮੰਦਰ 'ਚ ਲਿਜਾਉਣ ਲਈ ਕੋਈ ਕੋਸ਼ਿਸ਼ ਨਹੀਂ ਕਰੇਗੀ। ਪਿਛਲੇ ਸਾਲ ਪੁਲਸ ਨੇ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਸੀ, ਜਿਸ ਦਾ ਦੱਖਣਪੰਥੀ ਤਾਕਤਾਂ ਦੇ ਵਰਕਰਾਂ ਨੇ ਵਿਰੋਧ ਕੀਤਾ ਸੀ ਅਤੇ ਉਨ੍ਹਾਂ ਨੂੰ ਉੱਥੋਂ ਦੌੜਾ ਦਿੱਤਾ ਸੀ।
ਜੰਮੂ-ਕਸ਼ਮੀਰ: ਵੱਡੀ ਗਿਣਤੀ 'ਚ ਅੱਤਵਾਦੀਆਂ ਨੂੰ ਮਾਰਨ ਦੀ ਯੋਜਨਾ ਤਿਆਰ
NEXT STORY