ਨਵੀਂ ਦਿੱਲੀ— ਰਾਜਧਾਨੀ ਦਿੱਲੀ ’ਚ ਸ਼ਨੀਵਾਰ ਨੂੰ ਸ਼ਰਾਬ ਦੀਆਂ ਦੁਕਾਨਾਂ ’ਤੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਸ਼ਨੀਵਾਰ ਨੂੰ ਦਿੱਲੀ ਦੀਆਂ ਕੁਝ ਸ਼ਰਾਬ ਦੀਆਂ ਦੁਕਾਨਾਂ ਨੇ ਵੱਖ-ਵੱਖ ਬ੍ਰਾਂਡ ਦੀ ਸ਼ਰਾਬ ’ਤੇ ਛੂਟ ਦੇਣ ਦਾ ਐਲਾਨ ਕੀਤਾ ਸੀ। ਸ਼ਰਾਬ ਦੀਆਂ ਕੀਮਤਾਂ ’ਚ ਛੂੂਟ ਮਿਲਣ ਦੀ ਖ਼ਬਰ ਮਿਲਦੇ ਹੀ ਲੋਕਾਂ ਦੀ ਭੀੜ ਦੁਕਾਨਾਂ ’ਤੇ ਦੇਖਣ ਨੂੰ ਮਿਲੀ।
ਦਿੱਲੀ ਦੇ ਜਹਾਂਗੀਰਪੁਰੀ, ਸ਼ਾਹਦਰਾ, ਮਯੂਰ ਵਿਹਾਰ, ਅਸ਼ੋਕ ਨਗਰ ਸਮੇਤ ਕਈ ਹੋਰ ਇਲਾਕਿਆਂ ’ਚ ਸ਼ਰਾਬ ਦੀਆਂ ਦੁਕਾਨਾਂ ਨੇ ਕੁਝ ਖ਼ਾਸ ਬ੍ਰਾਂਡਸ ’ਤੇ 35 ਫੀਸਦੀ ਤੱਕ ਦੀ ਛੂਟ ਦੇਣ ਦਾ ਐਲਾਨ ਕੀਤਾ ਸੀ। ਰਿਪੋਰਟ ਮੁਤਾਬਕ ਸ਼ਰਾਬ ਦੀ ਦੁਕਾਨ ’ਤੇ ਇੱਕਠੀ ਹੋਈ ਭੀੜ ’ਤੇ ਪੂਰਵੀ ਦਿੱਲੀ ’ਚ ਸ਼ਰਾਬ ਦੀ ਦੁਕਾਨ ਦੇ ਇਕ ਕਰਮਚਾਰੀ ਨੇ ਕਿਹਾ ਕਿ ਸ਼ਰਾਬ ਦੀਆਂ ਦੁਕਾਨਾਂ ਨੂੰ ਮਾਰਚ ਦੇ ਅੰਤ ਤੱਕ ਆਪਣਾ ਸਟਾਕ ਖ਼ਤਮ ਕਰਨਾ ਹੋਵੇਗਾ, ਕਿਉਂਕਿ ਨਵੇਂ ਵਿੱਤੀ ਸਾਲ ’ਚ ਲਾਈਸੈਂਸ ਦਾ ਅੱਪਗਰੇਡ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ‘ਕੁਝ ਬ੍ਰਾਂਡ ਅਜਿਹੇ ਵੀ ਹਨ ਜਿਨ੍ਹਾਂ ਦੀ ਵਿਕਰੀ ਹੋਈ ਹੀ ਨਹੀਂ ਹੈ, ਇਸ ਲਈ ਦੁਕਾਨਦਾਰ ਉਨ੍ਹਾਂ ਦੇ ਸਟਾਕ ਨੂੰ ਵਿਸ਼ੇਸ਼ ਆਫਰ ਜਿਸ ਤਰ੍ਹਾਂ ਇਕ ਖਰੀਦੋ, ਇਕ ਮੁਫ਼ਤ ਪਾਓ’ ਦੇ ਜ਼ਰੀਏ ਖ਼ਤਮ ਕਰਨਾ ਚਾਹੁੰਦੇ ਹਨ। ਸ਼ਰਾਬ ਨਾਲ ਇਸ ਤਰ੍ਹਾਂ ਦੇ ਆਫ਼ਰ ਬੀਅਰ ’ਤੇ ਵੀ ਦਿੱਤੇ ਗਏ।
ਇਸਰੋ ਪੁਲਾੜ ’ਚ ਨਵੀਂ ਪੁਲਾਂਘ ਪੁੱਟਣ ਲਈ ਤਿਆਰ, 2022 ਦੇ ਪਹਿਲੇ ਲਾਂਚਿੰਗ ਮਿਸ਼ਨ ਦੀ ਉਲਟੀ ਗਿਣਤੀ ਸ਼ੁਰੂ
NEXT STORY