ਨਵੀਂ ਦਿੱਲੀ- ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਖੇਤਰ 'ਚ ਸੋਮਵਾਰ ਨੂੰ 80 ਸਾਲਾ ਇਕ ਵਿਅਕਤੀ ਆਪਣੇ ਫਲੈਟ 'ਚ ਰਹੱਸਮਈ ਹਾਲਾਤਾਂ 'ਚ ਮ੍ਰਿਤ ਮਿਲਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕੇ.ਪੀ. ਅਗਰਵਾਲ ਦੇ ਰੂਪ 'ਚ ਕੀਤੀ ਗਈ ਹੈ। ਉਹ ਆਪਣੀ ਘਰ ਦੀ ਹੇਠਲੀ ਮੰਜ਼ਲ 'ਤੇ ਵਾਸ਼ਿੰਗ ਮਸ਼ੀਨ ਮੁਰੰਮਤ ਦੀ ਦੁਕਾਨ ਚਲਾਉਂਦੇ ਸਨ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 10.30 ਵਜੇ ਵਿਅਕਤੀ ਦੀ ਮੌਤ ਦੀ ਸੂਚਨਾ ਮਿਲੀ। ਪੁਲਸ ਡਿਪਟੀ ਕਮਿਸ਼ਨਰ ਜਸਮੀਤ ਸਿੰਘ ਨੇ ਕਿਹਾ,''ਅਗਰਵਾਲ ਦੀ ਲਾਸ਼ ਜ਼ਮੀਨ 'ਤੇ ਪਈ ਹੋਈ ਮਿਲੀ। ਮੁੱਖ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ। ਉਨ੍ਹਾਂ ਦੇ ਕਮਰੇ ਦੀ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਕੁਝ ਸਾਮਾਨ ਵੀ ਗਾਇਬ ਸੀ।''
ਪੁਲਸ ਨੂੰ ਸ਼ੱਕ ਹੈ ਕਿ ਮੂੰਹ ਦਬਾ ਕੇ ਅਗਰਵਾਲ ਦਾ ਕਤਲ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਇਸ ਸੰਬੰਧ 'ਚ ਕਤਲ ਦਾ ਇਕ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੌਤ ਦਾ ਕਾਰਨ ਲਾਸ਼ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਫਲੈਟ 'ਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦੀ ਇਕ ਬੇਟੀ ਇੰਦਰਾਪੁਰਮ 'ਚ ਰਹਿੰਦੀ ਹੈ ਅਤੇ ਦੂਜੀ ਬੈਂਗਲੁਰੂ 'ਚ।
ਕੀ ਚੀਨ ਮਾਮਲੇ 'ਚ ਮੋਦੀ ਵੀ ਪੰਡਿਤ ਨਹਿਰੂ ਵਾਲੀ ਗ਼ਲਤੀ ਕਰ ਰਹੇ ਹਨ ?
NEXT STORY