ਨਵੀਂ ਦਿੱਲੀ— ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਸਪੈਸ਼ਲ ਸੈੱਲ ਨੇ ਨਵੇਂ ਨਕਲੀ ਨੋਟਾਂ ਦੀ ਸਪਲਾਈ ਕਰਨ ਵਾਲੇ ਕੌਮਾਂਤਰੀ ਰੈਕਟ ਦਾ ਪਰਦਾਫਾਸ਼ ਕਰਦੇ ਹੋਏ ਅਸਲਮ ਅੰਸਾਰੀ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਅਸਲਮ ਕੋਲ 2000 ਦੇ 275 ਨੋਟ ਮਿਲੇ ਹਨ ਯਾਨੀ ਕਿ ਪੁਲਸ ਨੇ ਅਸਲਮ ਕੋਲੋਂ 5 ਲੱਖ 50 ਹਜ਼ਾਰ ਰੁਪਏ ਦੀ ਨਵੀਂ ਨਕਲੀ ਕਰੰਸੀ ਬਰਾਮਦ ਕੀਤੀ ਹੈ। ਅਸਲਮ ਨੂੰ ਇਹ ਨਕਲੀ ਨੋਟ ਪਾਕਿਸਤਾਨ ਤੋਂ ਮਿਲ ਰਹੇ ਸਨ, ਜਿਸ ਨੂੰ ਉਹ ਭਾਰਤ 'ਚ ਸਪਲਾਈ ਕਰ ਰਿਹਾ ਸੀ।
ਪੁੱਛ-ਗਿੱਛ ਵਿਚ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਤੋਂ ਨਕਲੀ ਨੋਟਾਂ ਦੀ ਖੇਪ ਵੱਡੇ ਪੱਧਰ 'ਤੇ ਨੇਪਾਲ ਦੇ ਰਸਤੇ ਤੋਂ ਭਾਰਤ 'ਚ ਸਪਲਾਈ ਕਰ ਰਿਹਾ ਸੀ। ਪੁਲਸ ਨੂੰ ਦੱਸਿਆ ਗਿਆ ਕਿ ਉਹ ਨੇਪਾਲ ਦਾ ਰਹਿਣ ਵਾਲਾ ਹੈ। ਅਸਲਮ ਨੇ ਦੱਸਿਆ ਕਿ ਉਹ ਨਕਲੀ ਨੋਟਾਂ ਦੇ ਧੰਦੇ ਵਿਚ ਪਿਛਲੇ 5 ਸਾਲਾਂ ਤੋਂ ਲੱਗਾ ਹੈ। ਇੱਥੇ ਦੱਸ ਦੇਈਏ ਕਿ ਸਾਲ 2016 'ਚ ਨੋਟਬੰਦੀ ਤੋਂ ਬਾਅਦ ਨਕਲੀ ਨੋਟਾਂ ਦੇ ਧੰਦੇ 'ਤੇ ਵਿਰਾਮ ਲੱਗਾ ਸੀ ਪਰ ਪਿਛਲੇ ਇਕ ਸਾਲ ਦੌਰਾਨ ਇਸ 'ਚ ਕਾਫੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸਰਕਾਰ ਮੁਤਾਬਕ ਗੁਆਂਢੀ ਦੇਸ਼ ਪਾਕਿਸਤਾਨ ਨਕਲੀ ਨੋਟਾਂ ਦੀ ਛਪਾਈ ਕਰ ਕੇ ਭਾਰਤ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ 'ਚ ਜੁਟਿਆ ਹੈ। ਖੁਦ ਸਰਕਾਰ ਨੇ ਵੀ ਲੋਕ ਸਭਾ 'ਚ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਪਾਕਿਸਤਾਨ ਇਸ ਧੰਦੇ 'ਚ ਲੱਗਾ ਹੈ।
ਤਾਮਿਲਨਾਡੂ ’ਚ ਬੰਬ ਧਮਾਕਾ, 2 ਦੀ ਮੌਤ
NEXT STORY