ਨਵੀਂ ਦਿੱਲੀ- 26 ਜਨਵਰੀ ਯਾਨੀ ਕਿ ਸ਼ੁੱਕਰਵਾਰ ਨੂੰ ਦੇਸ਼ ਆਪਣਾ 75ਵਾਂ ਗਣਤੰਤਰ ਦਿਵਸ ਮਨਾਏਗਾ। ਗਣਤੰਤਰ ਦਿਵਸ 'ਤੇ ਦਿੱਲੀ ਨੂੰ ਛਾਉਣੀ 'ਚ ਬਦਲਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਦਿੱਲੀ ਪੁਲਸ ਅਤੇ ਅਰਧ ਸੈਨਿਕ ਬਲ ਦੇ ਲਗਭਗ 60 ਹਜ਼ਾਰ ਜਵਾਨ ਰਾਸ਼ਟਰੀ ਰਾਜਧਾਨੀ ਵਿਚ ਸੁਰੱਖਿਆ ਦੀ ਦੇਖਭਾਲ ਕਰਨਗੇ। ਗਣਤੰਤਰ ਦਿਵਸ ਨੂੰ ਲੈ ਕੇ ਸੰਸਦ ਦੀ ਸੁਰੱਖਿਆ ਕੁਤਾਹੀ ਮਗਰੋਂ ਦਿੱਲੀ ਪੁਲਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਰਾਜਧਾਨੀ ਦੀ ਕਿਲ੍ਹੇਬੰਦੀ ਕਰ ਦਿੱਤੀ ਗਈ ਹੈ। ਇਸ ਵਾਰ ਤਲਾਸ਼ੀ ਤੋਂ ਲੈ ਕੇ ਸੁਰੱਖਿਆ 'ਤੇ ਖ਼ਾਸ ਨਜ਼ਰ ਰੱਖੀ ਜਾਵੇਗੀ। ਗਣੰਤਤਰ ਦਿਵਸ ਦੀ ਪਰੇਡ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਬੂਟਾਂ ਅਤੇ ਜੈਕੇਟਾਂ 'ਤੇ ਖ਼ਾਸ ਨਜ਼ਰ ਰੱਖੀ ਜਾਵੇਗੀ। ਇੰਨਾਂ ਹੀ ਨਹੀਂ ਆਮ ਲੋਕਾਂ ਨੂੰ ਕਰਤੱਵਯ ਪੱਥ ਤੱਕ ਪਹੁੰਚਣ ਲਈ ਕੁੱਲ 3 ਲੇਅਰ ਦੀ ਸੁਰੱਖਿਆ ਵਿਚੋਂ ਲੰਘਣਾ ਹੋਵੇਗਾ।
ਇਹ ਵੀ ਪੜ੍ਹੋ- ਹਾਦਸੇ ਦਾ ਸ਼ਿਕਾਰ ਹੋਈ ਪੱਛਮੀ ਬੰਗਾਲ ਦੀ CM, ਮਮਤਾ ਬੈਨਰਜੀ ਦੇ ਸਿਰ 'ਚ ਲੱਗੀ ਸੱਟ
13 ਦਸੰਬਰ ਨੂੰ ਸੰਸਦ ਦੀ ਸੁਰੱਖਿਆ 'ਚ ਹੋਈ ਸੀ ਕੁਤਾਹੀ
ਜ਼ਿਕਰਯੋਗ ਹੈ ਕਿ 13 ਦਸੰਬਰ ਨੂੰ ਸੰਸਦ ਭਵਨ 'ਤੇ ਹੋਏ ਹਮਲੇ ਦੀ 22ਵੀਂ ਬਰਸੀ ਸੀ। ਇਸ ਦਿਨ ਲੋਕ ਸਭਾ ਦੀ ਦਰਸ਼ਕ ਗੈਲਰੀ ਵਿਚ ਅਚਾਨਕ ਦੋ ਲੋਕਾਂ ਨੇ ਛਾਲ ਮਾਰ ਦਿੱਤੀ ਅਤੇ ਹੰਗਾਮਾ ਕਰਨ ਲੱਗੇ। ਫਿਰ ਬੂਟਾਂ ਵਿਚ ਲੁੱਕਾ ਕੇ ਰੱਖਿਆ ਗਿਆ ਕਲਰ ਸਪ੍ਰੇਅ ਕੱਢਿਆ ਅਤੇ ਹਵਾ ਵਿਚ ਉਡਾ ਦਿੱਤਾ। ਦੋਹਾਂ ਦੋਸ਼ੀਆਂ ਨੂੰ ਫੜ ਲਿਆ ਗਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਠੀਕ ਉਸੇ ਸਮੇਂ ਸੰਸਦ ਭਵਨ ਦੇ ਬਾਹਰ ਹੰਗਾਮਾ ਕਰਦੇ ਫੜਿਆ ਗਿਆ ਸੀ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਨਦੀ 'ਚ ਡਿੱਗੀ, ਇਕ ਹੀ ਪਿੰਡ ਦੇ 4 ਲੋਕਾਂ ਦੀ ਡੁੱਬਣ ਨਾਲ ਮੌਤ
ਇਸ ਵਾਰ ਸੁਰੱਖਿਆ ਹੋਵੇਗੀ ਹੋਰ ਵੀ ਸਖ਼ਤ
ਇਸ ਘਟਨਾ ਮਗਰੋਂ ਦਿੱਲੀ ਪੁਲਸ ਨੇ ਸਬਕ ਲਿਆ ਹੈ ਅਤੇ 26 ਜਨਵਰੀ 'ਤੇ ਸੁਰੱਖਿਆ ਦਾ ਖ਼ਾਸ ਇੰਤਜ਼ਾਮ ਕੀਤਾ ਹੈ। ਇਸ ਵਾਰ ਤਲਾਸ਼ੀ ਅਤੇ ਸੁਰੱਖਿਆ ਵਿਚ ਤਾਇਨਾਤ ਜਵਾਨਾਂ ਨੂੰ ਬੂਟਾਂ 'ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ। ਕਰਤੱਵਯ ਪੱਥ ਤੱਕ ਪਹੁੰਚਣ ਲਈ ਲੋਕਾਂ ਨੂੰ ਇਕ ਨਹੀਂ ਸਗੋਂ ਤਿੰਨ ਲੇਅਰ ਦੀ ਸੁਰੱਖਿਆ ਵਿਚੋਂ ਲੰਘਣਾ ਪਵੇਗਾ।
ਇਹ ਵੀ ਪੜ੍ਹੋ- ਰਾਮਲੱਲਾ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਰਹੇ ਸੋਨੇ ਤੇ ਹੀਰਿਆਂ ਨਾਲ ਜੜੇ ਗਹਿਣੇ (ਦੇਖੋ ਤਸਵੀਰਾਂ)
ਸੁਰੱਖਿਆ ਨੂੰ ਲੈ ਕੇ ਏਜੰਸੀਆਂ ਅਲਰਟ ਮੋਡ 'ਤੇ ਹਨ
ਸੁਰੱਖਿਆ ਨੂੰ ਲੈ ਕੇ ਏਜੰਸੀਆਂ ਅਲਰਟ ਮੋਡ 'ਤੇ ਹਨ। ਪਰੇਡ ਵਿਚ ਆਈਆਂ ਝਾਕੀਆਂ ਤੋਂ ਲੈ ਕੇ ਕੰਪਲੈਕਸ ਦੇ ਕੋਨੇ-ਕੋਨੇ 'ਤੇ ਨਜ਼ਰ ਰੱਖੀ ਜਾਵੇਗੀ। ਸ਼ੱਕੀਆਂ ਦੀ ਹਰੇਕ ਮੂਵਮੈਂਟ 'ਤੇ ਨਜ਼ਰ ਰੱਖੀ ਜਾਵੇਗੀ। ਉੱਥੇ ਹੀ ਪੈਰਾਗਲਾਈਡਰ, ਪੈਰਾਮੋਟਰ, ਹੈਂਗ ਗਲਾਈਡਰ, ਮਾਈਕ੍ਰੋਲਾਈਟ ਏਅਰਕ੍ਰਾਫਟ, ਰਿਮੋਟਲੀ ਪਾਇਲਟ ਏਅਰਕ੍ਰਾਫਟ, ਗਰਮ ਹਵਾ ਦੇ ਗੁਬਾਰੇ, ਛੋਟੇ ਆਕਾਰ ਦੇ ਹਵਾਈ ਜਹਾਜ਼, ਕਵਾਡਕਾਪਟਰ ਜਾਂ ਹਵਾਈ ਜਹਾਜ਼ ਤੋਂ ਪੈਰਾਜੰਪਿੰਗ 'ਤੇ 15 ਫਰਵਰੀ ਤੱਕ ਪਾਬੰਦੀ ਹੈ।
ਗਣਤੰਤਰ ਦਿਵਸ ਪਰੇਡ ਦੀ ਸੁਰੱਖਿਆ ਲਈ ਤਾਇਨਾਤ ਹੋਣਗੇ 14,000 ਜਵਾਨ, 28 ਜ਼ੋਨਾਂ ’ਚ ਵੰਡੀ ਦਿੱਲੀ
NEXT STORY