ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਕਾਰ ਦੇ ਨਦੀ ਵਿਚ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਕਾਰ 'ਚ ਸਵਾਰ 5 ਲੋਕਾਂ 'ਚੋਂ 4 ਡੁੱਬ ਗਏ, ਜਦਕਿ ਇਕ ਨੂੰ ਸਥਾਨਕ ਗੋਤਾਖੋਰਾਂ ਨੇ ਬਚਾਅ ਲਿਆ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਕਾਰ ਸਵਾਰ ਲੋਕ ਪਿੰਡ ਦੇ ਮੇਲੇ ਤੋਂ ਘਰ ਪਰਤੇ ਸਨ ਅਤੇ ਰਾਤ ਦੇ ਸਮੇਂ ਤੇਜ਼ ਰਫ਼ਤਾਰ ਕਾਰਨ ਡਰਾਈਵਰ ਨੇ ਵਾਹਨ 'ਤੇ ਕੰਟਰੋਲ ਗੁਆ ਦਿੱਤਾ। ਮ੍ਰਿਤਕਾਂ ਦੀ ਪਛਾਣ ਸ਼ੇਰਕੋਟ ਥਾਣਾ ਖੇਤਰ ਦੇ ਪਿੰਡ ਨੂਰਪੁਰ ਛਿਪੜੀ ਦੇ ਰਹਿਣ ਵਾਲੇ ਖੁਰਸ਼ੀਦ (45), ਫੈਜ਼ਲ (25), ਰਸ਼ੀਦ (22) ਅਤੇ ਮਹਰੂਫ (19) ਵਜੋਂ ਹੋਈ ਹੈ। ਇਕੱਲੇ ਜਿਊਂਦੇ ਬਚੇ ਵਿਅਕਤੀ ਪਛਾਣ ਸਿਕੰਦਰ (22) ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਨਦੀ 'ਚ ਡਿੱਗੀ, ਇਕ ਹੀ ਪਿੰਡ ਦੇ 4 ਲੋਕਾਂ ਦੀ ਡੁੱਬਣ ਨਾਲ ਮੌਤ
ਸਿਕੰਦਰ ਨੇ ਪੁਲਿਸ ਨੂੰ ਦੱਸਿਆ ''ਜਦੋਂ ਕਾਰ ਨਦੀ 'ਚ ਡਿੱਗ ਗਈ ਅਤੇ ਡੁੱਬਣ ਲੱਗੀ। ਮੈਂ ਕਿਸੇ ਤਰ੍ਹਾਂ ਖਿੜਕੀ ਦਾ ਸ਼ੀਸ਼ਾ ਖੋਲ੍ਹਣ ਵਿਚ ਕਾਮਯਾਬ ਹੋ ਗਿਆ। ਆਖਰੀ ਗੱਲ ਜੋ ਮੈਨੂੰ ਯਾਦ ਹੈ ਕਿ ਇਕ ਗੋਤਾਖੋਰ ਮੇਰੇ ਬਚਾਅ ਲਈ ਆਇਆ ਸੀ। ਇਹ ਸਭ ਕੁਝ ਸਕਿੰਟਾਂ 'ਚ ਹੋਇਆ। ਪਾਣੀ ਜਲਦੀ ਹੀ ਕਾਰ ਅੰਦਰ ਦਾਖ਼ਲ ਹੋ ਗਿਆ ਅਤੇ ਹੋਰ ਲੋਕ ਡੁੱਬ ਗਏ।'' ਇਹ ਕਾਰ 15 ਦਿਨ ਪਹਿਲਾਂ ਖਰੀਦੀ ਗਈ ਪਿੰਡ ਦੇ ਪ੍ਰਧਾਨ ਮੁਹੰਮਦ ਰਊਫ ਅਤੇ ਉਨ੍ਹਾਂ ਦੇ ਪੁੱਤਾਂ ਸਿੰਕਦਰ ਅਤੇ ਮਹਰੂਫ ਦੀ ਸੀ, ਜੋ ਘਟਨਾ ਦੇ ਸਮੇਂ ਵਾਹਨ ਵਿਚ ਸਨ।
ਇਹ ਵੀ ਪੜ੍ਹੋ- ਰਾਮਲੱਲਾ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਰਹੇ ਸੋਨੇ ਤੇ ਹੀਰਿਆਂ ਨਾਲ ਜੜੇ ਗਹਿਣੇ (ਦੇਖੋ ਤਸਵੀਰਾਂ)
ਓਧਰ ਅਫਜ਼ਲਗੜ੍ਹ ਸਰਕਲ ਅਧਿਕਾਰੀ ਅਰਚਨਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਮੁਖੀ ਦੇ ਪੁੱਤਰ ਸਮੇਤ 4 ਡੁੱਬ ਗਏ, ਜਦਕਿ ਇਕ ਨੂੰ ਬਚਾਅ ਲਿਆ ਗਿਆ। ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅੱਜ ਬੁਲੰਦਸ਼ਹਿਰ ਜਾਣਗੇ PM ਮੋਦੀ , 20 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
NEXT STORY