ਨਵੀਂ ਦਿੱਲੀ : ਦਿੱਲੀ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਦਿੱਲੀ ਪੁਲਸ ਦੀ ਟੀਮ ਨੇ ਨੀਰਜ ਬਵਾਨਾ ਗੈਂਗ ਦੇ ਇਕ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਉੱਤੇ ਕਈ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਕਤਲ, ਕਤਲ ਦੀ ਕੋਸ਼ਿਸ਼, ਕਾਰ ਜੈਕਿੰਗ ਸਮੇਤ ਕਈ ਮਾਮਲੇ ਸ਼ਾਮਲ ਹਨ। ਪੁਲਸ ਨੇ ਸ਼ੂਟਰ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਉੱਤੇ 18 ਮਾਮਲੇ ਦਰਜ ਹਨ। ਬਵਾਨਾ ਗੈਂਗ ਦਾ ਗ੍ਰਿਫਤਾਰ ਕੀਤਾ ਗਿਆ ਸ਼ੂਟਰ ਕਈ ਵਾਰ ਅਦਾਲਤੀ ਕਾਰਵਾਈ ਤੋਂ ਬਚ ਨਿਕਲਿਆ ਸੀ, ਜਿਸ ਕਾਰਨ ਉਸ ਨੂੰ ਭਗੌੜਾ ਐਲਾਨ ਕੀਤਾ ਗਿਆ ਹੈ।
10 ਸਾਲ ਤੋਂ ਸੀ ਸਰਗਰਮ
ਦਿੱਲੀ ਪੁਲਸ ਨੇ ਨੀਰਜ ਬਵਾਨਾ ਗੈਂਗ ਦੇ ਸ਼ੂਟਰ ਮੁਲਜ਼ਮ ਰਘੂ ਨੂੰ ਗ੍ਰਿਫਤਾਰ ਕੀਤਾ ਹੈ। ਰਘੂ ਨੂੰ ਪਿਛਲੇ 10 ਸਾਲਾਂ ਵਿਚ 18 ਮਾਮਲਿਆਂ ਵਿਚ ਨਾਮਜ਼ਦ ਕੀਤਾ ਗਿਆ ਹੈ। 35 ਸਾਲਾ ਰਘੂ ਅਦਾਲਤੀ ਕਾਰਵਾਈ ਤੋਂ ਬਚਣ ਦੇ ਲਈ ਭੱਜ ਰਿਹਾ ਸੀ। ਹੁਣ ਪੁਲਸ ਨੇ ਉਸ ਨੂੰ ਦਬੋਚ ਲਿਆ ਹੈ।
ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਘੂ 2014 ਵਿਚ ਦਿੱਲੀ ਵਿਚ ਹੋਈ ਗੈਂਗਵਾਰ ਵਿਚ ਸ਼ਾਮਲ ਸੀ ਤੇ ਉਦੋਂ ਤੋਂ ਹੀ ਸਰਗਰਮ ਸ਼ੂਟਰ ਸੀ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਪੁਲਸ ਡਿਪਟੀ ਕਮਿਸ਼ਨਰ (ਕ੍ਰਾਈਮ) ਸਤੀਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਰਘੂ ਦੇ ਬਾਰੇ ਵਿਚ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਟੀਮ ਨੇ ਉਸ ਨੂੰ ਸੋਨੀਪਤ ਤੋਂ ਦਬੋਚ ਲਿਆ। ਸਤੀਸ਼ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ 10ਵੀਂ ਤਕ ਪੜ੍ਹਾਈ ਕੀਤੀ ਹੋਈ ਹੈ ਤੇ ਉਸ ਨੇ ਆਪਣੇ ਪਰਿਵਾਰ ਦੇ ਨਾਲ ਖੇਤੀਬਾੜੀ ਦਾ ਕੰਮ ਸ਼ੂਰੂ ਕੀਤਾ ਸੀ। 2009 ਵਿਚ ਉਸ ਨੇ ਆਪਣੇ ਜੱਦੀ ਪਿੰਡ ਵਿਚ ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਪਹਿਲਾ ਕਤਲ ਕੀਤਾ ਸੀ।
ਭਰਾ ਦੇ ਪ੍ਰੇਮ ਸਬੰਧਾਂ ਤੋਂ ਅੱਕੇ ਸ਼ਖਸ ਨੇ ਚੁੱਕਿਆ ਖੌਫਨਾਕ ਕਦਮ, ਨਾਬਾਲਗ ਪ੍ਰੇਮਿਕਾ, ਮਾਂ ਤੇ ਭਰਾ ਦਾ ਕਰ'ਤਾ ਕ...ਤਲ
NEXT STORY