ਨਵੀਂ ਦਿੱਲੀ— ਦਿੱਲੀ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਿੱਲੀ ਪੁਲਸ ਦੀ ਟੀਮ ਨੇ ਐਨਕਾਊਂਟਰ ਦੌਰਾਨ ਬਵਾਨੀਆ ਗੈਂਗ ਦੇ ਸ਼ਾਤਿਰ ਬਦਮਾਸ਼ ਅਤੇ ਸ਼ਾਰਪ-ਸ਼ੂਟਰ ਸ਼ਦਾਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸਰਾਏ ਕਾਲੇ ਖਾਂ ਇਲਾਕੇ 'ਚ ਨੀਰਜ ਬਵਾਨੀਆ ਗੈਂਗ ਦੇ ਬਦਮਾਸ਼ਾਂ ਅਤੇ ਪੁਲਸ ਵਿਚਕਾਰ ਮੁਕਾਬਲਾ ਹੋਇਆ, ਜਿਸ 'ਚ ਇਕ ਬਦਮਾਸ਼ ਸ਼ਦਾਮ ਨੂੰ ਪੈਰ 'ਚ ਗੋਲੀ ਲੱਗੀ। ਜ਼ਖਮੀ ਬਦਮਾਸ਼ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਬਵਾਨੀਆ ਗੈਂਗ ਦਾ ਮੈਂਬਰ ਨਵੀਨ ਭਾਂਜਾ ਭੱਜਣ 'ਚ ਸਫਲ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਫੜਿਆ ਗਿਆ ਸ਼ਦਾਮ ਬਵਾਨੀਆ ਗੈਂਗ ਦਾ ਸ਼ਾਰਪ-ਸ਼ੂਟਰ ਹੈ। ਮਿਲੇਨੀਅਮ ਪਾਰਕ ਕੋਲ ਸਵੇਰੇ ਕਰੀਬ 05: 15 ਵਜੇ ਨੀਰਜ ਬਵਾਨੀਆ ਗੈਂਗ ਦੇ ਮੈਂਬਰ ਨਵੀਨ ਭਾਂਜਾ ਅਤੇ ਪੁਲਸ ਵਿਚਕਾਰ ਐਨਕਾਊਂਟਰ ਹੋਇਆ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨਵੀਨ ਭਾਂਜਾ ਮੋਟਰਸਾਈਕਲ 'ਤੇ ਇਸ ਇਲਾਕੇ 'ਚ ਆਉਣ ਵਾਲਾ ਹੈ, ਜਿਵੇਂ ਹੀ ਪੁਲਸ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਉਸ ਨੇ ਪੁਲਸ 'ਤੇ ਗੋਲੀਆਂ ਚਲਾ ਦਿੱਤੀਆਂ। ਮੁਕਾਬਲੇ 'ਚ 2 ਪੁਲਸ ਕਰਮਚਾਰੀ ਵੀ ਜ਼ਖਮੀ ਹੋਏ ਹਨ ਪਰ ਬੁਲੇਟਫਰੂਫ ਜੈਕੇਟ ਕਾਰਨ ਪੁਲਸ ਕਰਮਚਾਰੀਆਂ ਨੂੰ ਗੋਲੀ ਨਹੀਂ ਲੱਗੀ।
ਮਮਤਾ ਦੇ ਖਾਨਾਜੰਗੀ ਵਾਲੇ ਬਿਆਨ ਤੋਂ ਕਾਂਗਰਸ ਨਾਖੁਸ਼ ਭਾਜਪਾ ਨੂੰ ਲਾਭ ਪੁੱਜਣ ਦਾ ਡਰ
NEXT STORY