ਨਵੀਂ ਦਿੱਲੀ- ਦੱਖਣ ਪੂਰਬੀ ਦਿੱਲੀ ਦੇ ਇਕ ਪੁਲਸ ਥਾਣਾ ਇੰਚਾਰਜ 'ਚ ਵੀਰਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਥਾਣਾ ਇੰਚਾਰਜ ਦੇ ਸੰਪਰਕ 'ਚ ਆਏ 5 ਹੋਰ ਲੋਕਾਂ ਨੂੰ ਇਕਾਂਤਵਾਸ 'ਚ ਭੇਜ ਦਿੱਤਾ ਗਿਆ ਹੈ ਅਤੇ ਸੰਪਰਕ 'ਚ ਆਏ ਹੋਰ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਬੁੱਧਵਾਰ ਨੂੰ ਦਵਾਰਕਾ ਜ਼ਿਲੇ ਦੇ ਇਕ ਥਾਣਾ ਇੰਚਾਰਜ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ।
ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ 'ਚ ਵਾਇਰਸ ਦੇ 3722 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 134 ਲੋਕਾਂ ਦੀ ਮੌਤ ਹੋਈ। ਵਾਇਰਸ ਦੀ ਵੱਡੀ ਗਿਣਤੀ 'ਚ ਮਾਮਲੇ ਸਾਹਮਣੇ ਆਉਣ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 78,003 ਹੋ ਗਈ ਅਤੇ 2549 ਲੋਕ ਇਸ ਵਾਇਰਸ ਕਰ ਕੇ ਆਪਣੀ ਜਾਨ ਗੁਆ ਚੁਕੇ ਹਨ। ਪੀੜਤਾਂ ਦੀ ਗਿਣਤੀ 78 ਹਜ਼ਾਰ ਤੋਂ ਪਾਰ ਹੋਣ ਤੋਂ ਬਾਅਦ ਭਾਰਤ ਵੀ 50 ਹਜ਼ਾਰ ਤੋਂ ਵਧ ਦੇ ਅੰਕੜਿਆਂ ਵਾਲੇ ਦੇਸ਼ਾਂ ਦੀ ਸੂਚੀ 'ਚ 12ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਰੋਹਤਕ 'ਚ ਕੋਰੋਨਾ ਪੀੜਤ ਔਰਤ ਨੇ ਦਿੱਤਾ ਬੱਚੀ ਨੂੰ ਜਨਮ, ਬੱਚੀ ਦੀ ਰਿਪੋਰਟ ਨੈਗੇਟਿਵ
NEXT STORY