ਨਵੀਂ ਦਿੱਲੀ- ਦਿੱਲੀ ਪੁਲਸ ਨੇ ਗ੍ਰਹਿ ਮੰਤਰਾਲਾ ਦੇ ਹੁਕਮ ’ਤੇ ਚੀਫ ਆਫ ਡਿਫੈਂਸ ਸਟਾਫ਼ (CDS) ਜਨਰਲ ਅਨਿਲ ਚੌਹਾਨ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਹੈ। ਦੱਸ ਦੇਈਏ ਕਿ ਅਨਿਲ ਚੌਹਾਨ ਨੇ ਭਾਰਤ ਦੇ ਦੂਜੇ CDS ਦੇ ਤੌਰ ’ਤੇ ਸ਼ੁੱਕਰਵਾਰ ਨੂੰ ਅਹੁਦਾ ਸੰਭਾਲਿਆ ਸੀ। ਸਰਕਾਰ ਨੇ ਨਵੇਂ ਚੁਣੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੂੰ ਦਿੱਲੀ ਪੁਲਸ ਦਾ ਜ਼ੈੱਡ ਸ਼੍ਰੇਣੀ ਦਾ ਹਥਿਆਰਬੰਦ ਸੁਰੱਖਿਆ ਕਵਰ ਮੁਹੱਈਆ ਕਰਵਾਇਆ ਹੈ। ਚੌਹਾਨ ਸ਼ੁੱਕਰਵਾਰ ਨੂੰ ਭਾਰਤ ਦੇ ਨਵੇਂ ਚੀਫ਼ ਆਫ਼ ਡਿਫੈਂਸ ਸਟਾਫ ਬਣ ਗਏ ਹਨ, ਜਿਸ ਦਾ ਉਦੇਸ਼ ਤਿੰਨ-ਸੇਵਾਵਾਂ ਦੇ ਤਾਲਮੇਲ ਨੂੰ ਯਕੀਨੀ ਬਣਾਉਣਾ ਅਤੇ ਦੇਸ਼ ਨੂੰ ਦਰਪੇਸ਼ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਲਈ ਹਥਿਆਰਬੰਦ ਬਲਾਂ ਨੂੰ ਤਿਆਰ ਕਰਨਾ ਹੈ।
ਇਹ ਵੀ ਪੜ੍ਹੋ- ਸੇਵਾਮੁਕਤ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਬਣੇ ਦੇਸ਼ ਦੇ ਨਵੇਂ CDS, ਜਾਣੋ ਉਨ੍ਹਾਂ ਬਾਰੇ
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਦੇ ਹੁਕਮ ’ਤੇ CDS ਜਨਰਲ ਅਨਿਲ ਚੌਹਾਨ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਜਨਰਲ ਅਨਿਲ ਫ਼ੌਜੀ ਦੀ ਪੂਰਬੀ ਕਮਾਨ ਦੇ ਮੁਖੀ ਰਹਿ ਚੁੱਕੇ ਹਨ। ਤਾਮਿਲਨਾਡੂ ’ਚ ਹੈਲੀਕਾਪਟਰ ਹਾਦਸੇ ’ਚ ਭਾਰਤ ਦੇ ਪਹਿਲੇ CDS ਜਨਰਲ ਬਿਪਿਨ ਰਾਵਤ ਦੇ ਦਿਹਾਂਤ ਦੇ 9 ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਜਨਰਲ ਅਨਿਲ ਚੌਹਾਨ ਨੇ ਸੀਨੀਅਰ ਫ਼ੌਜੀ ਕਮਾਂਡਰ ਵਜੋਂ ਜ਼ਿੰਮੇਵਾਰੀ ਸੰਭਾਲੀ ਹੈ।
ਭਾਰਤ ਜੋੜੋ ਯਾਤਰਾ, ਕਰਨਾਟਕ ’ਚ ਰਾਹੁਲ ਨੇ ਮੰਦਰ, ਮਸਜਿਦ ਅਤੇ ਚਰਚ ’ਚ ਕੀਤੀ ਪ੍ਰਾਰਥਨਾ (ਤਸਵੀਰਾਂ)
NEXT STORY