ਨਵੀਂ ਦਿੱਲੀ- ਉੱਤਰ ਪੱਛਮੀ ਦਿੱਲੀ ਦੇ ਬਵਾਨਾ ਇਲਾਕੇ 'ਚ ਮੁਕਾਬਲੇ ਤੋਂ ਬਾਅਦ ਦਿੱਲੀ ਪੁਲਸ ਨੇ ਇਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਚਾਰੇ ਗੌਰਵ-ਮੋਂਟੀ ਗਿਰੋਹ ਦੇ ਮੈਂਬਰ ਹਨ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਪੂਠ ਖੁਰਦ ਪਿੰਡ ਵਾਸੀ ਰਿੰਕੂ (24), ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਵਾਸੀ ਵਿਸ਼ਾਲ (24), ਦਿੱਲੀ ਦੇ ਬਾਜੀਤਪੁਰ ਠਾਕਰਾਨ ਵਾਸੀ ਦੀਪਕ (22) ਅਤੇ ਝੜੌਦਾ ਕਲਾਂ ਵਾਸੀ ਲਲਿਤ (24) ਦੇ ਤੌਰ 'ਤੇ ਹੋਈ ਹੈ। ਪੁਲਸ ਅਨੁਸਾਰ ਉਸ ਨੂੰ ਸੂਚਨਾ ਮਿਲੀ ਸੀ ਕਿ ਗੈਰ-ਕਾਨੂੰਨੀ ਹਥਿਆਰਾਂ ਨਾਲ ਲੈੱਸ 4 ਦੋਸ਼ੀ ਲੁੱਟ ਅਤੇ ਰਿਸ਼ਵਤ ਨੂੰ ਅੰਜਾਮ ਦੇ ਸਕਦੇ ਹਨ।
ਇਹ ਵੀ ਪੜ੍ਹੋ : ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਮਿਲੀ ਜ਼ਮਾਨਤ, ਇਸ ਕੇਸ 'ਚ ਚੱਲ ਰਿਹਾ ਸੀ ਮੁਕੱਦਮਾ
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਇਕ ਬਿਨਾਂ ਨੰਬਲ ਪਲੇਟ ਦੀ ਕਾਰ ਦੇਖੀ ਅਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਲੋਕਾਂ ਨੇ ਗੱਡੀ ਨਹੀਂ ਰੋਕੀ ਅਤੇ ਮੌਕੇ 'ਤੇ ਦੌੜਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਜਦੋਂ ਉਨ੍ਹਾਂ ਦਾ ਰਸਤਾ ਰੋਕਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਸ ਨੇ ਵੀ ਸਾਹਮਣੇ ਤੋਂ ਗੋਲੀਆਂ ਚਲਾਈਆਂ। ਕੁੱਲ 12 ਰਾਊਂਡ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਰਿੰਕੂ ਅਤੇ ਵਿਸ਼ਾਲ ਮੁਕਾਬਲੇ 'ਚ ਜ਼ਖਮੀ ਹੋ ਗਏ, ਦੋਹਾਂ ਨੂੰ ਪੂਠ ਖੁਰਦ ਦੇ ਐੱਮ.ਵੀ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਬਾਅਦ 'ਚ ਉਨ੍ਹਾਂ ਨੂੰ ਬੀ.ਐੱਸ.ਏ. ਹਸਪਤਾਲ ਭੇਜ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਕੋਲੋਂ 2 ਪਿਸਤੌਲਾਂ, 2 ਦੇਸੀ ਪਿਸਤੌਲਾਂ ਅਤੇ ਚੋਰੀ ਕੀਤੀ ਗਈ ਇਕ ਕਾਰ ਅਤੇ 10 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਦਰਿੰਦੇ ਪਿਓ ਨੇ 4 ਸਾਲਾ ਧੀ ਦੇ ਰੋਣ ਤੋਂ ਤੰਗ ਆ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਟੈਂਪੂ 'ਚ ਰੱਖ ਘੁੰਮਦਾ ਰਿਹੈ
ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਮਿਲੀ ਜ਼ਮਾਨਤ, ਇਸ ਕੇਸ 'ਚ ਚੱਲ ਰਿਹਾ ਸੀ ਮੁਕੱਦਮਾ
NEXT STORY