ਨਵੀਂ ਦਿੱਲੀ- ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਵਸਨੀਕਾਂ ਨੂੰ ਅੱਜ ਸਵੇਰੇ ਇੱਕ ਵਾਰ ਫ਼ਿਰ ਦਮ ਘੋਟੂ ਧੁੰਦ ਦਾ ਸਾਹਮਣਾ ਕਰਨਾ ਪਿਆ। ਇੱਥੇ ਏਅਰ ਕੁਆਲਟੀ ਇੰਡੈਕਸ (AQI) ਲਗਾਤਾਰ 'ਗੰਭੀਰ' ਸ਼੍ਰੇਣੀ ਵਿੱਚ ਬਣਿਆ ਹੋਇਆ ਹੈ।
ਸਿਟੀਜ਼ਨ ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ (EWS) ਨੇ ਸ਼ਹਿਰ ਦਾ AQI 386 ਦਰਜ ਕੀਤਾ। ਹਾਲਾਂਕਿ, ਇੱਕ ਪ੍ਰਾਈਵੇਟ ਏਅਰ ਕੁਆਲਿਟੀ ਮਾਨੀਟਰ AQI.in ਦੇ ਅਨੁਸਾਰ ਇਹ ਅੰਕੜਾ 470 ਤੱਕ ਪਹੁੰਚ ਗਿਆ ਹੈ। ਮਾਹਿਰਾਂ ਮੁਤਾਬਕ ਮੌਜੂਦਾ ਹਵਾ ਗੁਣਵੱਤਾ ਦਾ ਇਹ ਪੱਧਰ ਫੇਫੜਿਆਂ 'ਤੇ ਰੋਜ਼ਾਨਾ 12 ਸਿਗਰਟਾਂ ਪੀਣ ਦੇ ਬਰਾਬਰ ਪ੍ਰਭਾਵ ਪਾਉਂਦਾ ਹੈ।
ਸਵੇਰ ਵੇਲੇ ਇਲਾਕੇ ਦਾ ਅਸਮਾਨ ਇੱਕ ਸੰਘਣੀ ਧੁੰਦ ਦੀ ਚਾਦਰ ਨਾਲ ਢਕਿਆ ਰਿਹਾ, ਜਿਸ ਕਾਰਨ ਵਿਜ਼ੀਬਲਟੀ ਕਾਫ਼ੀ ਘਟ ਗਈ। ਏ.ਕਿਊ.ਆਈ. ਰੀਡਿੰਗਜ਼ ਵਿੱਚ ਇਹ ਅੰਤਰ ਹਵਾ ਗੁਣਵੱਤਾ ਦੀ ਨਿਗਰਾਨੀ ਕਰਨ ਵਾਲੇ ਸਟੇਸ਼ਨਾਂ ਦੀਆਂ ਵੱਖ-ਵੱਖ ਥਾਵਾਂ ਅਤੇ ਉਨ੍ਹਾਂ ਦੁਆਰਾ ਮਾਪੇ ਜਾ ਰਹੇ ਮਾਪਦੰਡਾਂ ਕਾਰਨ ਹੁੰਦਾ ਹੈ।
ਇਹ ਵੀ ਪੜ੍ਹੋ- ਬਡਗਾਮ 'ਚ ਸੱਤਾਧਾਰੀ ਨੈਸ਼ਨਲ ਕਾਨਫਰੰਸ ਨੂੰ ਵੱਡਾ ਝਟਕਾ ! 1972 ਤੋਂ ਬਾਅਦ ਪਹਿਲੀ ਵਾਰ ਗੁਆਈ ਸੀਟ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੀਆਂ ਰੀਡਿੰਗਾਂ ਅਨੁਸਾਰ ਦਿੱਲੀ ਦੇ ਕਈ ਖੇਤਰਾਂ ਵਿੱਚ 'ਬਹੁਤ ਮਾੜੇ' ਜਾਂ 'ਗੰਭੀਰ' ਪੱਧਰ ਦਾ ਪ੍ਰਦੂਸ਼ਣ ਦਰਜ ਕੀਤਾ ਗਿਆ ਹੈ। ਇਸ ਦੌਰਾਨ ਸਿਰੀ ਫੋਰਟ ਵਿੱਚ ਸਭ ਤੋਂ ਵੱਧ 495 AQI ਰਿਕਾਰਡ ਹੋਇਆ, ਜਦਕਿ ਨਰੈਲਾ (418), ਵਜ਼ੀਰਪੁਰ (447), ਰੋਹਿਣੀ (423), ਮੁੰਡਕਾ (426) ਅਤੇ ਬਵਾਨਾ (441) ਵਰਗੇ ਖੇਤਰਾਂ ਵਿੱਚ ਵੀ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਰਿਹਾ ਰਿਹਾ। ਜਹਾਂਗੀਰਪੁਰੀ (422), ਚਾਂਦਨੀ ਚੌਕ (419), ਆਈ.ਟੀ.ਓ. (418) ਅਤੇ ਆਰ.ਕੇ. ਪੁਰਮ (406) ਵਿੱਚ ਵੀ AQI 400 ਤੋਂ ਪਾਰ ਰਿਹਾ।
ਜ਼ਿਕਰਯੋਗ ਹੈ ਕਿ ਪ੍ਰਦੂਸ਼ਣ ਦੇ ਲਗਾਤਾਰ ਉੱਚ ਪੱਧਰਾਂ ਦੇ ਕਾਰਨ, ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਨੇ ਦਿੱਲੀ-ਐੱਨ.ਸੀ.ਆਰ. ਵਿੱਚ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦਾ ਤੀਜਾ ਪੜਾਅ ਲਾਗੂ ਰੱਖਿਆ ਹੋਇਆ ਹੈ। ਇਸ ਪੜਾਅ ਤਹਿਤ ਲਾਗੂ ਕੀਤੇ ਗਏ ਉਪਾਵਾਂ ਵਿੱਚ ਉਸਾਰੀ ਪ੍ਰੋਜੈਕਟਾਂ, ਇੱਟਾਂ ਦੇ ਭੱਠਿਆਂ, ਪੱਥਰ ਤੋੜਨ ਵਾਲੇ ਯੂਨਿਟਾਂ ਅਤੇ ਉੱਚ ਪੱਧਰੀ ਪ੍ਰਦੂਸ਼ਣ ਫੈਲਾਉਣ ਵਾਲੇ ਹੋਰ ਕੰਮਾਂ 'ਤੇ ਪਾਬੰਦੀਆਂ ਸ਼ਾਮਲ ਹਨ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਸਾਈਕਲ ਯਾਤਰਾ ਅੱਜ ਤੋਂ ਸ਼ੁਰੂ, 20 ਨੂੰ ਪੁੱਜੇਗੀ ਅੰਮ੍ਰਿਤਸਰ
NEXT STORY