ਨਵੀਂ ਦਿੱਲੀ— ਦਿੱਲੀ ਦੇ ਨਜਫਗੜ੍ਹ 'ਚ ਬਾਰਸ਼ ਕਾਰਨ ਟੀਨ ਦੀ ਛੱਤ ਡਿੱਗਣ ਨਾਲ 17 ਜਾਨਵਰਾਂ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਘਟਨਾ ਪ੍ਰੇਮ ਨਗਰ ਇਲਾਕੇ 'ਚ ਦੇਰ ਰਾਤ 2 ਵਜੇ ਹੋਈ। ਫਾਇਰ ਬ੍ਰਿਗੇਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟੀਨ ਦਾ ਬਣੀ ਇਕ ਅਸਥਾਈ ਛੱਤ ਜਾਨਵਰਾਂ ਲਈ ਪਾਈ ਗਈ ਸੀ। ਉਸ ਦੀ ਛੱਤ 'ਤੇ ਚਾਰਾ ਅਤੇ ਘਾਹ ਰੱਖੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਭਾਰੀ ਬਾਰਸ਼ ਕਾਰਨ ਇਹ ਡਿੱਗ ਗਈ ਅਤੇ 13 ਮੱਝਾਂ, 2 ਵੱਛੇ ਅਤੇ 2 ਗਾਂਵਾਂ ਦੀ ਮੌਤ ਹੋ ਗਈ, ਜਦੋਂ ਕ 5 ਮੱਝਾਂ ਜ਼ਖਮੀ ਹੋ ਗਈਆਂ।
ਸਾਡੇ ਕੋਲ ਬਹੁਮਤ ਹੈ, ਕੁਮਾਰਸਵਾਮੀ ਦੇਵੇਗਾ ਅਸਤੀਫਾ: BJP ਨੇਤਾ ਯੇਦੀਯੁਰੱਪਾ
NEXT STORY