ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ ਇਸ ਸਾਲ 30 ਜੁਲਾਈ ਤੱਕ ਡੇਂਗੂ ਦੇ ਲਗਭਗ 170 ਮਾਮਲੇ ਸਾਹਮਣੇ ਆਏ ਹਨ, ਜੋ 2017 ਦੇ ਬਾਅਦ ਤੋਂ ਇਸ ਮਿਆਦ ਲਈ ਸਭ ਤੋਂ ਵੱਧ ਹਨ। ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਵਲੋਂ ਸੋਮਵਾਰ ਨੂੰ ਜਾਰੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਅਨੁਸਾਰ, ਜੁਲਾਈ 'ਚ ਡੇਂਗੂ ਦੇ 26 ਮਾਮਲੇ ਸਾਹਮਣੇ ਆਏ। ਐੱਮ.ਸੀ.ਡੀ. ਦੀ ਰਿਪੋਰਟ ਅਨੁਸਾਰ ਸ਼ਹਿਰ 'ਚ ਜਨਵਰੀ 'ਚ ਡੇਂਗੂ ਦੇ 23, ਫਰਵਰੀ 'ਚ 16, ਮਾਰਚ 'ਚ 22, ਅਪ੍ਰੈਲ 'ਚ 20, ਮਈ 'ਚ 30 ਅਤੇ ਜੂਨ 'ਚ 32 ਮਾਮਲੇ ਸਾਹਮਣੇ ਆਏ। 25 ਜੁਲਾਈ ਤੱਕ ਕੁੱਲ 159 ਮਾਮਲੇ ਸਾਹਮਣੇ ਆਏ ਸਨ। ਇਸ ਤਰ੍ਹਾਂ, ਇਕ ਹਫ਼ਤੇ 'ਚ 10 ਨਵੇਂ ਮਾਮਲੇ ਸਾਹਮਣੇ ਆਏ।
ਇਹ ਵੀ ਪੜ੍ਹੋ : ਦੇਸ਼ 'ਚ ਮੰਕੀਪਾਕਸ ਨਾਲ ਪਹਿਲੀ ਮੌਤ, UAE ਤੋਂ ਪਰਤੇ ਨੌਜਵਾਨ ਦੀ ਮੌਤ ਉਪਰੰਤ ਰਿਪੋਰਟ ਆਈ ਪਾਜ਼ੇਟਿਵ
ਰਿਪੋਰਟ 'ਚ ਕਿਹਾ ਗਿਆ ਹੈ ਕਿ ਦਿੱਲੀ 'ਚ 2017 'ਚ ਇਕ ਜਨਵਰੀ ਤੋਂ 30 ਜੁਲਾਈ ਦਰਮਿਆਨ ਡੇਂਗੂ ਦੇ 185 ਮਾਮਲੇ ਸਾਹਮਣੇ ਆਏ ਸਨ। ਰਿਪੋਰਟ ਅਨੁਸਾਰ ਪਿਛਲੇ ਸਾਲ ਇਕ ਜਨਵਰੀ ਤੋਂ 30 ਜੁਲਾਈ ਦਰਮਿਆਨ ਡੇਂਗੂ ਦੇ 52 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ 2020 'ਚ ਇਸ ਮਿਆਦ ਦੌਰਾਨ 31, ਜਦੋਂ ਕਿ 2019 'ਚ 40 ਅਤੇ 2018 'ਚ 56 ਮਾਮਲੇ ਸਾਹਮਣੇ ਆਏ ਸਨ। ਐੱਮ.ਸੀ.ਡੀ. ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸਾਲ ਡੇਂਗੂ ਨਾਲ ਕਿਸੇ ਦੀ ਮੌਤ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਡੇਂਗੂ ਦੇ ਮਾਮਲੇ ਆਮ ਤੌਰ 'ਤੇ ਜੁਲਾਈ ਤੋਂ ਨਵੰਬਰ ਦਰਮਿਆਨ ਸਾਹਮਣੇ ਆਉਂਦੇ ਹਨ, ਕਦੇ-ਕਦੇ ਦਸੰਬਰ 'ਚ ਵੀ ਇਸ ਦੇ ਮਾਮਲੇ ਸਾਹਮਣੇ ਆਉਂਦੇ ਹਨ। ਪਿਛਲੇ ਸਾਲ ਦਿੱਲੀ 'ਚ ਡੇਂਗੂ ਦੇ ਕੁੱਲ 9,613 ਮਾਮਲੇ ਸਾਹਮਣੇ ਆਏ ਸਨ ਅਤੇ 23 ਰੋਗੀਆਂ ਦੀ ਮੌਤ ਹੋਈ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਅਰੁਣਾਚਲ ਪ੍ਰਦੇਸ਼ ’ਚ ਡਾਇਰੀਆ ਦਾ ਵਧਦਾ ਕਹਿਰ, 14 ਦਿਨਾਂ ’ਚ 9 ਬੱਚਿਆਂ ਦੀ ਹੋਈ ਮੌਤ
NEXT STORY