ਨਵੀਂ ਦਿੱਲੀ- ਦਿੱਲੀ 'ਚ ਬੀਤੇ 8 ਸਾਲਾਂ 'ਚ ਪਹਿਲੀ ਵਾਰ ਐਤਵਾਰ ਨੂੰ ਗਣਤੰਤਰ ਦਿਵਸ 'ਤੇ ਮੌਸਮ ਸਭ ਤੋਂ ਗਰਮ ਰਿਹਾ ਅਤੇ ਵੱਧ ਤੋਂ ਵੱਧ ਤਾਪਮਾਨ 23.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ 2 ਡਿਗਰੀ ਵੱਧ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲੇ 26 ਜਨਵਰੀ 2017 ਨੂੰ ਰਾਜਧਾਨੀ 'ਚ ਵੱਧ ਤੋਂ ਵੱਧ ਤਾਪਮਾਨ 26.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਪਿਛਲੇ ਕੁਝ ਸਾਲਾਂ 'ਚ 26 ਜਨਵਰੀ ਨੂੰ ਦਿੱਲੀ ਦੇ ਤਾਪਮਾਨ 'ਚ ਕਾਫ਼ੀ ਉਤਾਰ-ਚੜ੍ਹਾਵ ਆਇਆ ਹੈ। ਸਾਲ 1991 ਤੋਂ ਇਸ ਦਿਨ ਦਾ ਵੱਧ ਤੋਂ ਵੱਧ ਲੰਬੀ ਮਿਆਦ ਦੀ ਔਸਤ (ਐੱਲਪੀਏ) 22.1 ਡਿਗਰੀ ਸੈਲਸੀਅਸ ਰਿਹਾ ਹੈ ਪਰ ਹਾਲ ਦੇ ਸਾਲਾਂ 'ਚ ਤਾਪਮਾਨ ਠੰਡਾ ਰਿਹਾ ਹੈ। 2024 'ਚ ਤਾਪਮਾਨ 20.6 ਡਿਗਰੀ ਸੈਲਸੀਅਸ, 2023 'ਚ 17.3 ਡਿਗਰੀ ਸੈਲਸੀਅਸ ਅਤੇ 2022 'ਚ 16.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
'ਸਕਾਈਮੇਟ' ਦੇ ਉੱਪ ਪ੍ਰਧਾਨ ਮਹੇਸ਼ ਪਲਾਵਤ ਨੇ ਕਿਹਾ,''ਹਾਲ ਹੀ 'ਚ ਪੱਛਮੀ ਗੜਬੜੀ ਕਾਰਨ ਉੱਤਰ-ਪੱਛਮ ਭਾਰਤ ਦੇ ਕੁਝ ਹਿੱਸਿਆਂ 'ਚ ਮੀਂਹ ਅਤੇ ਬਰਫ਼ਬਾਰੀ ਹੋਣ ਦੇ ਬਾਵਜੂਦ ਦਿਨ 'ਚ ਧੁੱਪ ਖਿੜੀ ਰਹਿਣ ਕਾਰਨ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 'ਤੇ ਕੋਈ ਅਸਰ ਨਹੀਂ ਪਿਆ ਹੈ।'' ਹਾਲਾਂਕਿ ਸਾਫ਼ ਆਸਮਾਨ ਰਹਿਣ ਅਤੇ ਉੱਤਰ-ਪੱਛਮੀ ਹਵਾਵਾਂ ਕਾਰਨ ਰਾਤ ਦੇ ਤਾਪਮਾਨ 'ਚ ਗਿਰਾਵਟ ਆਈ ਹੈ। ਐਤਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਰਿਹਾ, ਜੋ ਆਮ ਤੋਂ ਇਕ ਡਿਗਰੀ ਘੱਟ ਹੈ। ਇਸ ਤੋਂ ਪਹਿਲੇ ਸ਼ਨੀਵਾਰ ਨੂੰ 8.6 ਡਿਗਰੀ ਸੈਲਸੀਅਸ ਅਤੇ ਸ਼ੁੱਕਰਵਾਰ ਨੂੰ 9.8 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ ਸੀ। 28 ਜਨਵਰੀ ਤੋਂ ਇਕ ਨਵੀਂ ਪੱਛਮੀ ਗੜਬੜੀ ਦੇ ਇਸ ਖੇਤਰ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ, ਜਿਸ ਨਾਲ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ 'ਚ ਹੋਰ ਵਾਧਾ ਹੋਵੇਗਾ। ਆਈ.ਐੱਮ.ਡੀ. ਅਨੁਸਾਰ, ਹਫ਼ਤੇ ਦੇ ਅੰਤ ਤੱਕ ਘੱਟੋ-ਘੱਟ ਤਾਪਮਾਨ 9-11 ਡਿਗਰੀ ਸੈਲਸੀਅਸ ਜਦੋਂ ਕਿ ਵੱਧ ਤੋਂ ਵੱਧ 24-26 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਲੇ 72 ਘੰਟਿਆਂ 'ਚ ਮੌਸਮ ਲਵੇਗਾ ਕਰਵਟ, ਦਿੱਲੀ ਸਮੇਤ ਇਨ੍ਹਾਂ ਸੂਬਿਆਂ 'ਚ ਪਵੇਗਾ ਮੀਂਹ
NEXT STORY